ਸੂਲਰ ਘਰਾਟ 31 ਅਗਸਤ ( ਰਾਜਵਿੰਦਰ ਖੂਰਮੀਂ )
ਜਿਲ੍ਹਾ ਸਿਖਿਆ ਅਫਸਰ ( ਸੈ ਸਿ ) ਸੰਗਰੂਰ ਡਾਕਟਰ ਕੁਲਤਰਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਸ ਸ ਸ ਸੂਲਰ ਘਰਾਟ ਦੇ ਮੈਦਾਨ ਵਿੱਚ ਜੋਨ ਪਧੱਰੀ ਬੈਡਮਿੰਟਨ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਅੰਡਰ 14 ਗਰਲਜ ,ਅੰਡਰ 14 ਮੁੰਡੇ ,ਅੰਡਰ 17 ਮੁੰਡੇ ਤੇ ਕੁੜੀਆਂ , ਅੰਡਰ 19 ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਹੋਏ ।
ਮੁਕਾਬਲਿਆਂ ਦੇ ਨਤੀਜੇ ਦੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ( ਪ੍ਰਿੰਸੀਪਲ ) ਸਰਦਾਰ ਲੱਖਾ ਸਿੰਘ ਧਾਲੀਵਾਲ ਗੂਜੱਰਾਂ ਨੇਂ ਦਸਿਆ ਕਿ ਇਸ ਸਕੂਲ ਦੇ ਡੀ ਪੀ ਈ ਸ਼੍ਰੀ ਰਤੱਨ ਰਾਮ ਜੋਨ ਸਕਤਰ ਨੇਂ ਆਪਣੀਂ ਨਿਗਰਾਨੀਂ ਵਿੱਚ ਨਤੀਜਿਆਂ ਦਾ ਅਐਲਾਨ ਕੀਤਾ । ਅੰਡਰ 14 ਕੁੜੀਆਂ ਵਿੱਚ ਸ ਸ ਸ ਸੂਲਰ ਘਰਾਟ ਫਸੱਟ , ਸ ਸ ਸ ਛਾਹੜ ਸੈਕਿੰਡ ਤੇ ਮੁੰਡਿਆਂ ਵਿੱਚ ਸ ਸ ਸ ਸੰਗਤੀਵਾਲਾ ਫਸਟ ਤੇ ਗੂਜੱਰਾਂ ਸੈਕਿੰਡ ਤੇ ਸੂਲਰ ਘਰਾਟ ਤੀਜੇ ਨੰਬਰ ਉੱਤੇ ਰਿਹਾ ।
ਅੰਡਰ 17 ਕੁੜੀਆਂ ਵਿੱਚ ਗੂਜੱਰਾਂ ਫਸਟ ਮੌੜਾਂ ਸੈਕਿੰਡ ਤੇ ਖਨਾਲ ਕੱਲਾਂ ਤੀਜੇ ਨੰਬਰ ਉੱਤੇ ਰਿਹਾ ।ਅੰਡਰ 19 ਕੁੜੀਆਂ ਵਿੱਚ ਗੂਜਰਾਂ ਫਸਟ , ਸੂਲਰ ਘਰਾਟ ਸੈਕਿੰਡ ਤੇ ਮੌੜਾਂ ਤੀਜੇ ਨੰਬਰ ਉੱਤੇ ਰਿਹਾ ਜਦੋਂ ਕਿ ਮੁੰਡਿਆਂ ਵਿੱਚ ਸੂਲਰ ਘਰਾਟ ਫਸਟ ਤੇ ਮੌੜਾਂ ਸੈਕਿੰਡ ਰਿਹਾ ।
ਇਸ ਮੌਕੇ ਡੀ ਐਮ ( ਖੇਡਾਂ )ਸ਼੍ਰੀ ਵਰਿੰਦਰ ਸਿੰਘ ਸਟੇਟ ਐਵਾਰਡੀ , ਚਮਕੌਰ ਸਿੰਘ ਗੂਜੱਰਾਂ , ਹਰਮੇਸ਼ ਕੌਰ , ਸੁੱਖਜੀਤ ਕੌਰ , ਰਣਜੀਤ ਕੌਰ , ਕੁਲਵਿੰਦਰ ਸਿੰਘ ਆਦਿ ਹਾਜਰ ਸਨ ।