ਡਿਪਟੀ ਕਮਿਸ਼ਨਰ ਵੱਲੋਂ ਸੰਗਰੂਰ ਵਾਸੀਆਂ ਨੂੰ ਖੇਡ ਮੁਕਾਬਲਿਆਂ ਦਾ ਵਧ ਚੜ ਕੇ ਆਨੰਦ ਮਾਨਣ ਦਾ ਸੱਦਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 30 ਅਗਸਤ, 2022: ਜ਼ਿਲੇ ਵਿੱਚ 1 ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਆਰੰਭ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵੱਖ ਵੱਖ ਉਮਰ ਵਰਗਾਂ ਨਾਲ ਸਬੰਧਤ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਵੱਖ ਵੱਖ ਬਲਾਕਾਂ ਅਧੀਨ ਆਉਂਦੇ 19 ਖੇਡ ਸਟੇਡੀਅਮਾਂ ਵਿੱਚ ਇਹ ਖੇਡ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਖਿਡਾਰੀਆਂ ਦੀ ਸੁਵਿਧਾ ਲਈ ਹੈਲਪਡੈਸਕ ਸਥਾਪਤ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਤਹਿਤ ਬਲਾਕ ਅਨਦਾਣਾ ਅਧੀਨ ਆਉਂਦੇ ਸ਼ਹੀਦ ਊਧਮ ਸਿੰਘ ਸਟੇਡੀਅਮ, ਮੂਨਕ ਵਿਖੇ ਐਥਲੇਟਿਕਸ, ਵਾਲੀਬਾਲ, ਕਬੱਡੀ (ਸਰਕਲ ਸਟਾਇਲ), ਰੱਸਾ ਕੱਸੀ ਦੇ ਖੇਡ ਮੁਕਾਬਲੇ ਹੋਣਗੇ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਡੂਡੀਆਂ ਵਿਖੇ ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ ਅਤੇ ਫੁੱਟਬਾਲ ਦੇ ਖੇਡ ਮੁਕਾਬਲੇ ਖਿੱਚ ਦਾ ਕੇਂਦਰ ਬਣਨਗੇ।
ਉਨਾਂ ਨੇ ਦੱਸਿਆ ਕਿ ਬਲਾਕ ਭਵਾਨੀਗੜ ਅਧੀਨ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਭਵਾਨੀਗੜ੍ਹ ਵਿਖੇ ਐਥਲੇਟਿਕਸ, ਰੱਸਾ ਕੱਸੀ ਤੇ ਫੁੱਟਬਾਲ ਮੁਕਾਬਲੇ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪਿੰਡ ਰਾਜਪੁਰਾ ਵਿਖੇ ਵਾਲੀਬਾਲ, ਕਬੱਡੀ (ਨੈਸ਼ਨਲ ਸਟਾਇਲ) ਤੇ ਖੋਹ-ਖੋਹ ਮੁਕਾਬਲੇ ਹੋਣਗੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰਾਮਪੁਰਾ ਵਿਖੇ ਕਬੱਡੀ (ਸਰਕਲ ਸਟਾਇਲ), ਬਲਾਕ ਧੂਰੀ ਅਧੀਨ ਸ਼੍ਰੀ ਗੁਰੂੁ ਤੇਗ ਬਹਾਦਰ ਸਟੇਡੀਅਮ ਰਾਜੋਮਾਜਰਾ ਵਿਖੇ ਐਥਲੇਟਿਕਸ, ਵਾਲੀਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ), ਸ਼੍ਰੀ ਗੁਰੂ ਤੇਗ ਬਹਾਦਰ ਸਕੂਲ, ਬਰੜਵਾਲ ਵਿਖੇ ਰੱਸਾ ਕੱਸੀ, ਖੋਹ-ਖੋਹ, ਫੁੱਟਬਾਲ, ਬਲਾਕ ਦਿੜਬਾ ਅਧੀਨ ਚਤਵੰਤ ਸਿੰਘ ਖੇਡ ਸਟੇਡੀਅਮ ਕੌਹਰੀਆਂ ਵਿਖੇ ਐਥਲੇਟਿਕਸ, ਖੋਹ-ਖੋਹ ਤੇ ਫ਼ੁੱਟਬਾਲ, ਕੇਸ਼ਵ ਪਬਲਿਕ ਸਕੂਲ ਦਿੜਬਾ ਵਿਖੇ ਵਾਲੀਬਾਲ, ਸ਼ਹੀਦ ਬਚਨ ਸਿੰਘ ਸਟੇਡੀਅਮ ਦਿੜਬਾ ਵਿਖੇ ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਤੇ ਰੱਸਾ ਕੱਸੀ, ਬਲਾਕ ਲਹਿਰਾਗਾਗਾ ਅਧੀਨ ਡਾ. ਬੀ.ਆਰ. ਅੰਬੇਦਕਰ ਸਟੇਡੀਅਮ ਲਹਿਰਾਗਾਗਾ ਵਿਖੇ ਐਥਲੇਟਿਕਸ, ਸਰਕਾਰੀ ਸੀ.ਸੈ.ਸਕੂਲ ਭਾਈ ਕੀ ਪਸ਼ੌਰ ਵਿਖੇ ਵਾਲੀਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ), ਰੱਸਾ ਕੱਸੀ, ਖੋਹ-ਖੋਹ ਅਤੇ ਫ਼ੁੱਟਬਾਲ, ਬਲਾਕ ਸੰਗਰੂਰ ਅਧੀਨ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਐਥਲੇਟਿਕਸ, ਅਕਾਲ ਕਾਲਜ ਫ਼ਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਫ਼ੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ), ਰੱਸਾ ਕੱਸੀ ਤੇ ਖੋਹ-ਖੋਹ, ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਵਾਲੀਬਾਲ ਤੇ ਫ਼ੁੱਟਬਾਲ, ਬਲਾਕ ਸ਼ੇਰਪੁਰ ਅਧੀਨ ਸਰਕਾਰੀ ਸੀ.ਸੈ.ਸਕੂਲ ਕਾਤਰੋਂ ਵਿਖੇ ਐਥਲੈਟਿਕਸ ਤੇ ਫ਼ੁੱਟਬਾਲ, ਸਰਕਾਰੀ ਸੀ.ਸੈ. ਸਕੂਲ ਘਨੌਰੀ ਕਲਾਂ ਵਿਖੇ ਵਾਲੀਬਾਲ, ਕਬੱਡੀ (ਨੈਸ਼ਨਲ ਸਟਾਇਲ), ਰੱਸਾ ਕੱਸੀ ਤੇ ਖੋਹ-ਖੋਹ, ਬਾਬਾ ਬਿਸ਼ਨ ਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਚਾਂਗਲੀ ਵਿਖੇ ਕਬੱਡੀ (ਸਰਕਲ ਸਟਾਇਲ), ਬਲਾਕ ਸੁਨਾਮ ਅਧੀਨ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਸੁਨਾਮ ਵਿਖੇ ਐਥਲੈਟਿਕਸ ਤੇ ਰੱਸਾ ਕੱਸੀ, ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ ਛਾਹੜ ਵਿਖੇ ਵਾਲੀਬਾਲ, ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ ਤੇ ਫ਼ੁੱਟਬਾਲ, ਸਰਕਾਰੀ ਸੀ.ਸੈ.ਸਕੂਲ ਜਖੇਪਲ ਵਿਖੇ ਕਬੱਡੀ (ਸਰਕਲ ਸਟਾਇਲ) ਖੇਡਾਂ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਖੇਡਾਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਤਾਂ ਜੋ ਘਰ ਘਰ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਤਰਜ਼ ’ਤੇ ਖੇਡਾਂ ਨਾਲ ਸਬੰਧਤ ਹੋਰ ਗਤੀਵਿਧੀਆਂ ਵੀ ਵਧ ਚੜ ਕੇ ਕਰਵਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ 1 ਅਤੇ 2 ਸਤੰਬਰ ਨੂੰ ਅੰਡਰ 14 ਅਤੇ ਅੰਡਰ 17 ਉਮਰ ਵਰਗ (ਲੜਕੇ ਲੜਕੀਆਂ) ਵਿੱਚ ਐਥਲੈਟਿਕਸ, ਫੁਟਬਾਲ, ਵਾਲੀਬਾਲ,ਖੋਹ ਖੋਹ, ਕਬੱਡੀ (ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ) ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 3 ਤੋਂ 4 ਸਤੰਬਰ ਤੱਕ ਅੰਡਰ 21 (ਲੜਕੇ ਲੜਕੀਆਂ) ਅਤੇ ਅੰਡਰ 21 ਤੋਂ 40( ਮੈਨ ਵੁਮੈਨ) ਦੇ ਐਥਲੈਟਿਕਸ, ਫੁਟਬਾਲ, ਵਾਲੀਬਾਲ,ਖੋਹ ਖੋਹ, ਕਬੱਡੀ (ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ) ਅਤੇ ਰੱਸਾ ਕੱਸੀ ਦੇ ਮੁਕਾਬਲੇ, 6 ਅਤੇ 7 ਸਤੰਬਰ ਨੂੰ 40 ਤੋਂ 50 ਉਮਰ ਵਰਗ ਮੈਨ ਵੁਮੈਨ ਵਿਚ ਐਥਲੈਟਿਕਸ ਅਤੇ ਵਾਲੀਬਾਲ ਸ਼ੂਟਿੰਗ ਤੋਂ ਇਲਾਵਾ 50 ਸਾਲ ਤੋਂ ਵੱਧ ਉਮਰ ਵਰਗ (ਮੈਨ ਵੁਮੈਨ) ਵਿਚ ਵੀ ਐਥਲੈਟਿਕਸ ਅਤੇ ਵਾਲੀਬਾਲ ਸ਼ੂਟਿੰਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ।