ਮੋਰਿੰਡਾ , 29 ਅਗਸਤ ( ਭਟੋਆ )
ਪ੍ਰਾਇਮਰੀ ਸਕੂਲਾਂ ਦੇ ਬੇਲਾ ਕਲੱਸਟਰ ਦੀਆਂ ਖੇਡਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਾਫਿਜ਼ਾਬਾਦ ਵਿਖੇ ਸੰਪੰਨ ਹੋਈਆਂ । ਹੈੱਡ ਟੀਚਰ ਇਕਬਾਲ ਸਿੰਘ ਨੇ ਦੱਸਿਆ ਕਿ ਅੱਜ ਖੇਡਾਂ ਦੇ ਆਖਰੀ ਦਿਨ ਦਾ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸੀਨੀਅਰ ਲੈਕਚਰਾਰ ਸੁਖਦੇਵ ਸਿੰਘ ਪੰਜਰੁੱਖਾ ਨੇ ਕੀਤਾ । ਉਨ੍ਹਾਂ ਵਿਿਦਆਰਥੀਆਂ ਦੀ ਭਲਾਈ ਲਈ ਵਿੱਤੀ ਸਹਾਇਤਾ ਵੀ ਦਿੱਤੀ । ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਖੇਡ ਮੁਕਾਬਲਿਆਂ ‘ਚੋਂ ਕਬੱਡੀ ਲੜਕੇ ਵਿੱਚ ਮਹਿਤੋਤ ਨੇ ਪਹਿਲਾ ਅਤੇ ਫਿਰੋਜ਼ਪੁਰ ਨੇ ਦੂਜਾ , ਕਬੱਡੀ ਲੜਖੀਆਂ ਵਿੱਚ ਮਹਿਤੋਤ ਨੇ ਪਹਿਲਾ ਅਤੇ ਹਾਫਿਜ਼ਾਬਾਦ ਨੇ ਦੂਜਾ ਸਥਾਨ ਹਾਸਲ ਕੀਤਾ । ਫੁੱਟਬਾਲ ਲੜਕੇ ਵਿੱਚ ਸ਼ਹੀਦ ਭਗਤ ਸਿੰਘ ਸਕੂਲ ਬੇਲਾ ਪਹਿਲੇ ਅਤੇ ਹਾਫਿਜ਼ਬਾਦ ਦੂਜੇ ਅਤੇ ਫੁੱਟਬਾਲ ਲੜਕੀਆਂ ਵਿੱਚ ਹਾਫਿਜ਼ਾਬਾਦ ਪਹਿਲੇ ਅਤੇ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਬੇਲਾ ਦੂਜੇ ਸਥਾਨ ‘ਤੇ ਰਹੇ । ਰੱਸਾਕਸ਼ੀ ਲੜਕੇ ਵਿਚ ਮਹਿਤੋਤ ਨੇ ਪਹਿਲਾ ਅਤੇ ਫਿਰੋਜ਼ਪੁਰ ਨੇ ਦੂਜਾ ਸਥਾਨ ਹਾਸਲ ਕੀਤਾ , ਜਦਕਿ ਰੱਸਾਕਸ਼ੀ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਮਹਿਤੋਤ ਨੇ ਪਹਿਲਾ ਅਤੇ ਹਾਫਿਜ਼ਾਬਾਦ ਨੇ ਦੂਜਾ ਸਥਾਨ ਹਾਸਲ ਕੀਤਾ । ਅਥਲੈਕਿਸ ਮੁਕਾਬਲਿਆਂ ਵਿੱਚ ਸੌ ਮੀਟਰ ਦੌੜ ( ਲੜਕੇ ) ਵਿੱਚ ਰੋਹਿਤ ਕੁਮਾਰ ਮਹਿਤੋਤ ਪਹਿਲੇ , ਅਤੁਲ ਹਾਫਿਜ਼ਾਬਾਦ ਦੂਜੇ ,ਪ੍ਰਿੰਸ ਹਾਫਿਜ਼ਾਬਾਦ ਤੀਜੇ ਸਥਾਨ ਸਥਾਨ ਤੇ ਰਹੇ । ਸੌ ਮੀਟਰ ਦੌੜ ਲੜਕੀਆਂ ਵਿੱਚ ਰੁਪਿੰਦਰ ਕੌਰ ਹਾਫਿਜ਼ਾਬਾਦ ਨੇ ਪਹਿਲਾ , ਕਾਜਲ ਕੁਮਾਰੀ ਮਹਿਤੋਤ ਨੇ ਦੂਜਾ ਸਥਾਨ , ਲਵਲੀਨ ਕੰਗੜ ਹਾਫਿਜ਼ਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ । ਲੜਕਿਆਂ ਦੀ ਦੋ ਸੌ ਮੀਟਰ ਦੌੜ ਵਿੱਚ ਕ੍ਰਮਵਾਰ ਸਹਿਜਪ੍ਰੀਤ ਸਿੰਘ ਫਿਰੋਜ਼ਪੁਰ , ਤਨਵੀਰ ਸਿੰਘ ਫਿਰੋਜ਼ਪੁਰ , ਸਹਿਜਪ੍ਰੀਤ ਗਿਰਨ ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਲੜਕੀਆਂ ਦੇ ਇਸੇ ਗਰੁੱਪ ਵਿੱਚ ਲਵਲੀਨ ਕੰਗੜ ਹਾਫਿਜ਼ਾਬਾਦ , ਸ਼ਬਨਮ ਕੁਮਾਰੀ ਮਹਿਤੋਤ , ਅਨੱਨਿਆਂ ਸ਼ਰਮਾ ਹਾਫਿਜ਼ਾਬਾਦ ਪਹਿਲੇ , ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ । ਚਾਰ ਸੌ ਮੀਟਰ ਲੜਕੇ ਦੌੜ ਵਿੱਚ ਸਹਿਜਪ੍ਰੀਤ ਸਿੰਘ ਪਹਿਲੇ , ਗੁਰਸਿਮਰਨ ਸਿੰਘ ਹਾਫਿਜ਼ਾਬਾਦ ਦੂਜੇ ਅਤੇ ਸਹਿਜਦੀਪ ਗਿਰਨ ਬੇਲਾ ਤੀਜੇ ਸਥਾਨ ‘ਤੇ ਰਹੇ । ਇਸੇ ਵਰਗ ਵਿੱਚ ਹੋਈ ਲੜਕੀਆਂ ਦੀ ਦੌੜ ਵਿੱਚ ਰੁਪਿੰਦਰ ਕੌਰ ਹਾਫਿਜ਼ਾਬਾਦ , ਸ਼ਬਨਮ ਮਹਿਤੋਤ , ਲਵਲੀਨ ਕੰਗੜ ਹਾਫਿਜ਼ਾਬਾਦ ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ । ਜੇਤੂ ਵਿਿਦਆਰਥੀਆਂ ਨੂੰ ਇਨਾਮਾਂ ਦੀ ਵੰਡ ਸਰਪੰਚ ਅਮਨਦੀਪ ਸਿੰਘ ਹਾਫਿਜ਼ਾਬਾਦ ਨੇ ਕੀਤੀ । ਇਸ ਮੌਕੇ ਲੈਕਚਰਾਰ ਇੰਦਰਜੀਤ ਸਿੰਘ , ਧਰਮਿੰਦਰ ਸਿੰਘ ਭੰਗੂ , ਬਲਵੰਤ ਸਿੰਘ ਕੋਟਲੀ ਹੈੱਡ ਟੀਚਰ ਮਹਿਤੋਤ , ਗੁਰਿੰਦਰਪਾਲ ਸਿੰਘ ਖੇੜੀ , ਦਲਜੀਤ ਸਿੰਘ ਜਟਾਣਾ , ਹਰਨੇਕ ਸਿੰਘ , ਰਮਨ ਕੁਮਾਰ , ਬਾਲ ਕ੍ਰਿਸ਼ਨ , ਬਿਕਰਮ ਰਾਣਾ , ਨਵਰੀਤ ਸਿੰਘ , ਸਤਨਾਮ ਸਿੰਘ , ਗੁਰਿੰਦਰ ਕੌਰ , ਨਰਿੰਦਰਪਾਲ ਕੌਰ , ਵਿਜੇ ਕੁਮਾਰ , ਅੰਗਰੇਜ਼ ਕੌਰ , ਜਸਪ੍ਰੀਤ ਬੇਦੀ , ਸੁਰਿੰਦਰ ਕੌਰ , ਨਵਨੀਤ ਕੌਰ , ਤਰਨਜੀਤ ਕੌਰ , ਬਲਜਿੰਦਰ ਸਿੰਘ ਬਿੰਦਰ ਹਾਜ਼ਰ ਸਨ ।