ਦਲਜੀਤ ਕੌਰ ਭਵਾਨੀਗੜ੍ਹ
ਸ਼ਹੀਦ ਊਧਮ ਸਿੰਘ ਵਾਲਾ, 29 ਅਗਸਤ, 2022: ਅੱਜ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਦੀ ਅਗਵਾਈ ਵਿੱਚ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ 29 ਅਗਸਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ 117ਵੇਂ ਜਨਮ ਦਿਨ ਮੌਕੇ 'ਕੌਮੀ ਖੇਡ ਦਿਵਸ ਮਨਾਇਆ' ਗਿਆ। ਇਸ ਵਿੱਚ ਵਿਦਿਆਰਥੀਆਂ ਦੇ ਬੈਡਮਿੰਟਨ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਜਿਹਨਾਂ ਵਿੱਚੋਂ (ਲੜਕੇ ) ਪਹਿਲਾ ਸਥਾਨ ਪਰਵਿੰਦਰ ਸਿੰਘ, ਦੂਜਾ ਸਥਾਨ ਗੁਰਪ੍ਰੀਤ ਸਿੰਘ ਅਤੇ ਤੀਜਾ ਸਥਾਨ ਸਿਮਰਪ੍ਰੀਤ ਸਿੰਘ ਢਿਲੋਂ ਅਤੇ (ਲੜਕੀਆਂ) ਵਿੱਚੋਂ ਪਹਿਲਾ ਸਥਾਨ ਨਿਰਮਲਾ ਕੌਰ, ਦੂਜਾ ਸਥਾਨ ਮਨਪ੍ਰੀਤ ਕੌਰ ਅਤੇ ਤੀਜਾ ਸਥਾਨ ਮਨਪ੍ਰੀਤ ਕੌਰ ਢੀਂਡਸਾ ਨੇ ਪ੍ਰਾਪਤ ਕੀਤਾ।
ਇਸ ਸੰਬੰਧੀ ਵਾਇਸ ਪ੍ਰਿੰਸੀਪਲ ਡਾ. ਅਚਲਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2022 ਜੋ ਕਿ ਅੱਜ ਜਲੰਧਰ ਵਿੱਖੇ ਸ਼ੁਰੂ ਹੋ ਰਹੀਆ ਹਨ। ਇਹ ਪੰਜਾਬ ਸਰਕਾਰ ਦਾ ਇਕ ਬਹੁਤ ਵੱਡਾ ਉਪਰਾਲਾ ਹੈ, ਜਿਸ ਵਿੱਚ ਭਾਗ ਲੈਣ ਲਈ ਕਾਲਜ ਦੇ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵਿਦਿਆਰਥੀ ਵੱਧ ਚੜ੍ਹਕੇ ਆਪਣੀ ਰਜਿਸਟਰੇਸ਼ਨ ਕਰਵਾ ਰਹੇ ਹਨ।
ਇਸ ਮੌਕੇ ਪ੍ਰੋ.ਦਰਸ਼ਨ ਕੁਮਾਰ ਅਤੇ ਪ੍ਰੋ.ਦਲਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਲਜ ਦੇ ਖੇਡ ਵਿਭਾਗ ਦੁਆਰਾ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨ ਅਤੇ ਆਪਣੇ ਸੁਨਹਿਰੇ ਭਵਿੱਖ ਦਾ ਨਿਰਮਾਣ ਕਰ ਸਕਣ।
ਇਸ ਮੌਕੇ ਪ੍ਰੌ. ਮੁਖਤਿਆਰ ਸਿੰਘ, ਪ੍ਰੋ. ਚਮਕੌਰ ਸਿੰਘ, ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਪਾਰੁਲ ਆਦਿ ਮੌਜੂਦ ਰਹੇ।