198 ਮਰੀਜਾਂ ਦੀ ਜਾਂਚ,ਮੁਫ਼ਤ ਦਵਾਈਆਂ ਤੇ ਸੈਨੀਟਾਈਜਰ ਵੀ ਵੰਡੇ
ਮੋਰਿੰਡਾ 29 ਅਗਸਤ (ਭਟੋਆ )
ਯੂਥ ਵੈਲਫੇਅਰ ਸੋਸ਼ਲ ਆਰਗਨਾਈਜੇਸ਼ਨ ਮੋਰਿੰਡਾ ਵੱਲੋਂ ਪਿੰਡ ਧਨੋਰੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 198 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਦਿਆਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਗਨਾਈਜੇਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਬੋਬੀ ਨੇ ਦੱਸਿਆ ਕਿ ਇਸ ਮੌਕੇ ਬੈਂਸ ਹਸਪਤਾਲ ਮੋਰਿੰਡਾ ਤੋਂ ਡਾ ਸੁਖਪ੍ਰੀਤ ਸਿੰਘ (ਐਮ ਬੀ ਬੀ ਐਸ,ਐਮ ਡੀ) ਦੀ ਅਗਵਾਈ ਹੇਠ ਪਹੁੰਚੀ ਟੀਮ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ।ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਸੈਨੀਟਾਈਜਰ ਵੀ ਮੁੱਫਤ ਵੰਡੇ ਗਏ।ਇਸ ਮੌਕੇ ਸਰਪੰਚ ਲਖਬੀਰ ਕੌਰ, ਸਾਬਕਾ ਸਰਪੰਚ ਗੁਰਚਰਨ ਸਿੰਘ ਅਤੇ ਪੰਚ ਗੁਰਵਿੰਦਰ ਸਿੰਘ ਅੰਜਾ ਧਨੋਰੀ ਨੇ ਆਰਗਨਾਈਜੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ੋ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਆਰਗਨਾਈਜੇਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਬੋਬੀ ਅਤੇ ਖਜਾਨਚੀ ਜਗਰੂਪ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਜਸੇਵੀ ਕਾਰਜ ਕਰਵਾਏ ਜਾਂਦੇ ਰਹਿਣਗੇ।ਇਸ ਮੌਕੇ ਪੰਚ ਹਰਪ੍ਰੀਤ ਸਿੰਘ,ਪੰਚ ਇਕਬਾਲ ਸਿੰਘ,ਪੰਚ ਰਾਜਵਿੰਦਰ ਸਿੰਘ,ਕਮਲ ਚੱਠਾ, ਅਮਨਿੰਦਰ ਸਿੰਘ ਬਬਲਾ,ਚਰਨਜੀਤ ਸਿੰਘ ਚੱਠਾ,ਹਿੰਦੀ ਚੱਠਾ, ਆਂਗਨਵਾੜੀ ਵਰਕਰ ਸੰਤੋਸ਼ ਕੁਮਾਰੀ, ਸਾਬਕਾ ਸਰਪੰਚ ਸੁਰਜੀਤ ਸਿੰਘ ਰੋਲੂਮਾਜਰਾ, ਕਮਲਜੀਤ ਸਿੰਘ ਅਰਨੋਲੀ, ਗੁਰਪ੍ਰੀਤ ਸਿੰਘ ਮੋਰਿੰਡਾ, ਅਵਤਾਰ ਸਿੰਘ ਲਵਲੀ, ਹਰਵਿੰਦਰ ਕੌਰ, ਜਗਦੀਪ ਸਿੰਘ ਸਰਹਾਣਾ ਸਮੇਤ ਪਿੰਡ ਵਾਸੀ ਵੀ ਹਾਜ਼ਰ ਸਨ।