ਨਵੀਂ ਦਿੱਲੀ, 27 ਅਗਸਤ, ਦੇਸ਼ ਕਲਿੱਕ ਬਿਓਰੋ :
ਓਲੰਪਿਕ ਚੈਂਪੀਅਨ ਖਿਡਾਰੀ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਇਤਿਹਾਸ ਰਚਿਆ। ਉਨ੍ਹਾਂ ਭਾਲਾ ਸੁੱਟਣ 'ਚ ਡਾਇਮੰਡ ਲੀਗ ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਇਸ ਦੇ ਨਾਲ ਉਹ 7 ਅਤੇ 8 ਸਤੰਬਰ ਨੂੰ ਜਿਊਰਿਖ ਵਿੱਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਈਨਲ ਵਿੱਚ ਵੀ ਪਹੁੰਚ ਗਿਆ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹੈ ਅਤੇ ਇਸ ਦੇ ਨਾਲ ਹੀ ਹੰਗਰੀ ਦੇ ਬੁਡਾਪੇਸਟ ਵਿੱਚ 2023 ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ।