ਲਹਿਰਾਗਾਗਾ, 24 ਅਗਸਤ (ਰਣਦੀਪ ਸੰਗਤਪੁਰਾ, ਨਰਿੰਦਰ ਸਿੰਗਲਾ )
ਲਹਿਲ ਕਲਾਂ ਵਿਖੇ ਸਕੂਲੀ ਖੇਡਾਂ ਦੇ ਜ਼ੋਨ ਪੱਧਰੀ ਕਬੱਡੀ ਮੁਕਾਬਲੇ ਵਿਚ ਸੀਬਾ ਸਕੂਲ ਦੀ ਸੀਨੀਅਰ ਟੀਮ ਨੇ ਫਾਇਨਲ ਦੇ ਫਸਵੇਂ ਮੁਕਾਬਲੇ ਵਿਚ ਸਰਕਾਰੀ ਸਕੂਲ ਸੰਗਤਪੁਰਾ ਨੂੰ 30-25 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਝੰਡਾ ਗੱਡਿਆ।ਟੀਮ ਕਪਤਾਨ ਸੰਗਤਾਰ ਸਿੰਘ, ਨਵਜੋਤ ਸਿੰਘ, ਗੁਰਸ਼ਾਨ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੈਮੀਫਾਈਨਲ ਵਿਚ ਸਰਕਾਰੀ ਸਕੂਲ ਭੁਟਾਲ ਕਲਾਂ ਦੀ ਟੀਮ ਨੂੰ ਹਰਾਇਆ।ਟੀਮ ਕੋਚ ਭੁਪਿੰਦਰ ਸ਼ਾਦੀਹਰੀ ਅਤੇ ਮੈਨੇਜਰ ਚੰਦਨ ਮੰਗਲ ਨੇ ਦੱਸਿਆ ਕਿ ਅੰਡਰ-17 ਜੂਨੀਅਰ ਟੀਮ ਨੇ ਵੀ ਆਪਣੇ ਵਰਗ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਬਿਿਬਨ ਅਲੈਗਜੈਂਡਰ, ਸਪੋਰਟਸ ਇੰਚਾਰਜ ਨਰੇਸ਼ ਚੌਧਰੀ, ਸੁਭਾਸ਼ ਮਿੱਤਲ ਅਤੇ ਹਰਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।