ਮੋਰਿੰਡਾ 23 ਅਗਸਤ ( ਭਟੋਆ)
ਸ਼੍ਰੀ ਗੁੱਗਾ ਜਾਹਰ ਵੀਰ ਜੀ ਦੀ ਯਾਦ ਨੂੰ ਸਮਰਪਿਤ ਯੂਥ ਵੈਲਫੇਅਰ ਕਲੱਬ ਰਜਿ: ਅਤੇ ਸਮੂਹ ਨਗਰ ਨਿਵਾਸੀਆਂ ਪਿੰਡ ਓਇੰਦ ਵੱਲੋਂ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਰੋਪੜ੍ਹ ਦੇ ਸਹਿਯੋਗ ਨਾਲ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਇਸ ਦੰਗਲ ਵਿੱਚ 200 ਦੇ ਕਰੀਬ ਪਹਿਲਵਾਨਾ ਨੇ ਹਿੱਸਾ ਲਿਆ | ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਰਵੀ ਰੋਣੀ ਜਰਗ ਨੇ ਭੋਲਾ ਵਾਰਨ ਨੂੰ ਹਰਾ ਕਿ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ ਜੇਤੂ ਪਹਿਲਵਾਨ ਨੂੰ ਝੋਟੀ ਦਿੱਤੀ ਗਈ | ਇਸ ਅਖਾੜੇ ਵਿੱਚ ਦੂਜੀ ਝੰਡੀ ਦੀ ਕੁਸ਼ਤੀ ਵਿੱਚ ਸਰੂਕ ਅਲੀ ਅਖਾੜਾ ਜੰਮੂ ਨੇ ਗੁਰਸੇਵਕ ਗੱਗੀ ਅਖਾੜਾ ਮਲਕਪੁਰ ਹਰਾਇਆ , ਖਾਨ ਚਮਕੌਰ ਸਾਹਿਬ ਪਵਿੱਤਰ ਪਹਿਲਵਾਨ ਨਾਲ ਕੁਸ਼ਤੀ ਬਰਾਬਰ ਹੋਈ , ਕਾਕਾ ਡੂਮਛੇੜੀ ਨੇ ਦਲਵੀਰ ਮਲਕਪੁਰ ਨੂੰ ਹਰਾਇਆ ,ਸੋਨੋ ਰਾਣੀਮਾਜਰਾ ਨੂੰ ਅਵਨੀਤ ਫਿਰੋਜਪੁਰ ਨੇ ਹਰਾਇਆ,ਗਿੰਦੀ ਅਕਬਰਪੁਰ ਅਤੇ ਬਾਬਾ ਚਮਕੌਰ ਸਾਹਿਬ ਬਰਾਬਰ ਰਹੇ ਇਸ ਕੁਸ਼ਤੀ ਦੰਗਲ ਵਿੱਚ ਵੱਡੀ ਗਿਣਤੀ ਵਿਚ ਨਾਮੀ ਪਹਿਲਵਾਨਾ ਨੇ ਅਪਣੇ ਜੌਹਰ ਵਿਖਾਏ | ਸੁਰਜੀਤ ਸਿੰਘ ਪੁਵਾਰ ਨੇ ਮੋਂਗਲੀਆ ਘੁਮਾ ਕੇ ਵਾਹ- ਵਾਹ ਖੱਟੀ ! ਕੁਸ਼ਤੀਆਂ ਦਾ ਉਦਘਾਟਨ ਸੁਰਿੰਦਰ ਲਖਣਪਾਲ ਖਰੜ ਅਤੇ ਰਵਿੰਦਰ ਸਿੰਘ ਰਵੀ ਬੜੈਚ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਕੀਤਾ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਵੱਜੋ ਭਾਈ ਸੁਖਵੀਰ ਸਿੰਘ ਜੀ ਕੰਧੋਲੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ | ਜਿਨਾ ਨੇ ਸਬੋਧਨ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਖੇਡ ਮੇਲੇ ਕਰਵਾਉਣੇ ਬਹੁਤ ਜਰੂਰੀ ਹਨ ਤਾਂ ਜੋ ਨੋਜਵਾਨ ਪੀੜੀ ਨੂੰ ਸਹੀ ਸੇਧ ਮਿਲ ਸਕੇ ਅਤੇ ਪਹਿਲਵਾਨਾ ਦਾ ਦਾਨ ਮਹਾ ਦਾਨ ਹੁੰਦਾ ਹੈ| ਸਾਨੂੰ ਸਾਰਿਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ| ਬਾਬਾ ਜੀ ਵੱਲੋਂ ਝੰਡੀ ਦੇ ਜੇਤੂ ਪਹਿਲਵਾਨ ਨੂੰ ਇਨਾਮ ਵੱਜੋਂ ਝੋਟੀ ਦਿੱਤੀ ਗਈ| ਇਸ ਸਮੇਂ ਪਹੁੰਚੇ ਵਿਸ਼ੇਸ਼ ਮਹਿਮਾਨ ਵਿੱਚ ਜਤਿੰਦਰ ਗੁੰਬਰ ਬੀ ਜੇ ਪੀ ਆਗੂ ,ਗੁਰਪਾਲ ਸਿੰਘ ਕੁਰਾਲੀ,ਬਿੰਦਾ ਸਰੋਆ,ਦਰਸ਼ਨ ਸਿੰਘ ਸੰਧੂ, ਦੀਦਾਰ ਸਿੰਘ ਡਹਿਰ ,ਅਵਤਾਰ ਸਿੰਘ ਸੱਖੋਮਾਜਰਾ,ਜਥੇਦਾਰ ਗੁਰਮੀਤ ਸਿੰਘ ਮਕੜੋਨਾ,ਚੰਨਪ੍ਰੀਤ ਸਿੰਘ ਬਡਾਲੀ, ਅਵਨੀਤ ਸਿੰਘ ਮੋਰਿੰਡਾ, ਚੋਂਕੀ ਇੰਚਾਰਜ ਲੁਠੇੜੀ ਰਣਜੀਤ ਸਿੰਘ, ਬੀਬੀ ਗੁਰਦੀਪ ਕੌਰ ਕੰਧੋਲਾ,ਦਵਿੰਦਰ ਸਿੰਘ ਬਾਜਵਾ,ਸਰਬਜੀਤ ਸਿੰਘ ਸਿੱਧੂ,ਐਡਵੋਕੇਟ ਦਲਜੀਤ ਸਿੰਘ ਬਲੋਂਗੀ , ਬਲਜੀਤ ਸਿੰਘ ਸਰਪੰਚ ਧੱਕਧਾਣਾ ਆਦਿ ਤੋਂ ਇਲਾਵਾ ਇਲਾਕੇ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ| ਕੁਮੈਂਟਰੀ ਕੁਲਵੀਰ ਸਮਰੋਲੀ ਅਤੇ ਸਤਨਾਮ ਜੈਗੋ ਨੇ ਕੀਤੀ| ਇਸ ਕੁਸ਼ਤੀ ਦੰਗਲ ਨੂੰ ਸਫਲ ਬਣਾਉਣ ਲਈ ਕਲੱਬ ਦੇ ਪ੍ਰਧਾਨ ਨੰਬਰਦਾਰ ਕੁਲਦੀਪ ਸਿੰਘ ਓਇੰਦ,ਨੰਬਰਦਾਰ ਬਹਾਦਰ ਸਿੰਘ,ਕਾਹਨਦਾਸ ਸਿੰਘ,ਹਰਜਿੰਦਰ ਸਿੰਘ ਕੰਧੋਲਾ,ਜਸਕਰਨ ਸਿੰਘ ਪਵਾਰ,ਸੂਬੇਦਾਰ ਪਰੀਤਪਾਲ ਸਿੰਘ,ਕੇਸਰ ਸਿੰਘ ਕਾਲਾ ,ਨੰਬਰਦਾਰ ਮੇਜਰ ਸਿੰਘ ,ਸਿਕੰਦਰ ਸਿੰਘ ਭਗਤ, ਜਸਵੰਤ ਸਿੰਘ ਹੈਪੀ, ਕਮਲਪ੍ਰੀਤ ਸਿੰਘ,ਸੱਤਾ ਆਰਟਸ,ਯਾਦਵਿੰਦਰ ਸਿੰਘ,ਅਮਨ ਸਿੰਘ ਅਤੇ ਲਵਪ੍ਰੀਤ ਸਿੰਘ ਆਦਿ ਨੇ ਆਪਣੀਆ ਸੇਵਾਵਾਂ ਨਿਭਾਈਆਂ|