ਪਟਿਆਲਾ: 23 ਅਗਸਤ, ਦੇਸ਼ ਕਲਿੱਕ ਬਿਓਰੋ
ਡਾ ਮੇਹਰ ਮਾਣਕ ਦੀ ਨਵੀਂ ਕਾਵਿ ਪੁਸਤਕ " ਡੂੰਘੇ ਦਰਦ ਦਰਿਆਵਾਂ ਦੇ” ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਪਟਿਆਲਾ ਵਿਖੇ ਦੇ" ਡਾ ਵੀਰਪਾਲ ਕੌਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਲੀਜ਼ ਕੀਤੀ ਗਈ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਧਰਮ ਕੰਮੇਆਣਾ ਨੇ ਕੀਤੀ ਜਿਸ ਵਿੱਚ ਡਾ ਸੰਤੋਖ ਸਿੰਘ ਸੁੱਖੀ ਨੇ ਆਪਣਾ ਖੋਜ ਭਰਪੂਰ ਪੇਪਰ " ਪੰਜਾਬ ਦੇ ਫ਼ਿਕਰ ਦੀ ਸ਼ਾਇਰੀ: ਡੂੰਘੇ ਦਰਦ ਦਰਿਆਵਾਂ ਦੇ" ਪੜਿਆ । ਇਸ ਪ੍ਰੋਗਰਾਮ ਵਿੱਚ ਖੋਜ ਕਾਰਜਾਂ ਵਿੱਚ ਰੁੱਝੇ ਖੋਜਕਰਤਾਵਾਂ ਨੇ ਆਪਣੀ ਭਰਵੀਂ ਸ਼ਿਰਕਤ ਕੀਤੀ। ਡਾ ਸਤਨਾਮ ਸਿੰਘ, ਸਹਾਇਕ ਡਾਇਰੈਕਟਰ,ਇਸ ਪ੍ਰੋਗਰਾਮ ਦੇ ਮੁੱਖ ਵਕਤਾ ਸਨ। ਡਾ ਸੁਖਦਰਸ਼ਨ ਸਿੰਘ, ਖੋਜ ਅਫਸਰ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਅਤੇ ਡਾ ਮਨਜਿੰਦਰ ਸਿੰਘ ,ਖੋਜ ਅਫਸਰ ਨੇ ਸਟੇਜ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।