ਹਰਾਰੇ,22 ਅਗਸਤ,ਦੇਸ਼ ਕਲਿਕ ਬਿਊਰੋ:
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਕ੍ਰਿਕਟ ਵਨਡੇ ਮੈਚ ਅੱਜ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਜਾਵੇਗਾ। ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਲੈ ਚੁੱਕੀ ਭਾਰਤੀ ਟੀਮ ਅੱਜ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰਨ ਲਈ ਮੈਦਾਨ ‘ਚ ਉਤਰੇਗੀ। ਪਾਕਿਸਤਾਨ ਨੇ ਜ਼ਿੰਬਾਬਵੇ ਖਿਲਾਫ ਹੁਣ ਤੱਕ 62 ਮੈਚ ਖੇਡੇ ਹਨ ਅਤੇ ਉਸ ਨੇ 54 ਮੈਚ ਜਿੱਤੇ ਹਨ।ਜੇਕਰ ਕੇਐਲ ਰਾਹੁਲ ਦੀ ਅਗਵਾਈ ਵਾਲੀ ਟੀਮ ਅੱਜ ਜ਼ਿੰਬਾਬਵੇ ਨੂੰ ਹਰਾਉਂਦੀ ਹੈ, ਤਾਂ ਭਾਰਤ ਜ਼ਿੰਬਾਬਵੇ ਵਿਰੁੱਧ ਸਭ ਤੋਂ ਵੱਧ ਵਨਡੇ ਜਿੱਤਾਂ ਦੇ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।ਭਾਰਤ ਨੇ ਪਹਿਲਾ ਮੈਚ 10 ਵਿਕਟਾਂ ਦੇ ਫਰਕ ਨਾਲ ਅਤੇ ਦੂਜਾ ਮੈਚ 5 ਵਿਕਟਾਂ ਨਾਲ ਜਿੱਤਿਆ ਸੀ। ਸ਼ਨੀਵਾਰ ਨੂੰ ਖੇਡੇ ਗਏ ਦੂਜੇ ਮੈਚ 'ਚ ਭਾਰਤੀ ਟੀਮ ਨੇ ਜਿੱਤ ਲਈ 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 25.4 ਓਵਰਾਂ 'ਚ 5 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ ਸੀ।