ਨਵੀਂ ਦਿੱਲੀ, 22 ਅਗਸਤ, ਦੇਸ਼ ਕਲਿੱਕ ਬਿਓਰੋ :
ਮੋਬਾਇਲ ਅਤੇ ਲੈਪਟੋਪ ਦੀ ਰੋਜ਼ਮਰਾ ਦੇ ਕੰਮਾਂ ਨੂੰ ਸੌਖਾ ਕਰ ਦਿੱਤਾ ਹੈ, ਪ੍ਰੰਤੂ ਇਸਦੀ ਜ਼ਿਆਦਾ ਵਰਤੋਂ ਨੇ ਚਿੰਤਾਵਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ। ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲਗਭਗ 80 ਫੀਸਦੀ ਲੋਕ neurologia (ਨਾੜਾਂ ਦਾ ਦਰਦ) ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਖੁਲਾਸਾ ਜੀਐਸਵੀਐਮ ਮੈਡੀਕਲ ਕਾਲਜ ਦੇ ਆਰਥੋਪੇਡਿਕ ਅਤੇ ਏਨੇਸਥੀਸੀਆ ਵਿਭਾਗ ਵੱਲੋਂ ਕੀਤੀ ਗਈ ਸਟੱਡੀ ਵਿੱਚ ਹੋਇਆ ਹੈ। ਖੋਜ਼ ਵਿੱਚ 170 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਚ 13 ਤੋਂ 17 ਸਾਲ ਦੇ ਨਾਬਾਲਗ ਅਤੇ 22 ਤੋਂ 49 ਸਾਲ ਦੇ ਨੌਜਵਾਨਾਂ ਸਨ। ਇਨ੍ਹਾਂ ਮਰੀਜ਼ਾਂ ਦੇ ਹੱਥਾਂ ਅਤੇ ਕੁਹਣੀਆਂ ਵਿੱਚ ਬਹੁਤ ਦਰਦ ਦੀ ਸ਼ਿਕਾਇਤ ਸੀ।
ਕੋਰੋਨਾ ਸਮੇਂ ਦੌਰਾਨ ਪਿਛਲੇ ਦੋ ਸਾਲ ਤੋਂ ਲੈਪਟੌਪ ਅਤੇ ਮੋਬਾਇਲ ਦੀ ਵਰਤੋਂ ਲਗਭਗ ਦਸ ਗੁਣਾ ਵਧ ਗਿਆ ਹੈ। ਘਰੋਂ ਕੰਮ ਕਰਨ ਕਾਰਨ ਵੀ ਵਧ ਗਿਆ। ਇਸਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਦੀ ਗਰਦਨ ਤੋਂ ਲੈ ਕੇ ਕੋਹਣੀ-ਪੰਜੇ ਤੱਕ ਦਰਦ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿੱਚ ਅਜਿਹੀਆਂ ਮੁਸ਼ਕਲਾਂ ਨੂੰ ਲੈ ਕੇ ਡਾਕਟਰਾਂ ਕੋਲ ਭੀੜ ਪਹੁੰਚਣ ਲੱਗੀ, ਜਿਸ ਤੋਂ ਬਾਅਦ ਡਾਕਟਰਾਂ ਨੇ ਖੋਜ਼ ਸ਼ੁਰੂ ਕੀਤੀ।
ਅਜਿਹੇ ਮਰੀਜ਼ਾਂ ਨੂੰ ਪਹਿਲਾਂ ਦਰਦ ਦੀ ਦਵਾਈ ਅਤੇ ਹੋਰ ਦਵਾਈਆਂ ਦਿੱਤੀਆਂ ਗਈਆਂ। ਇਸਦੇ ਬਾਵਜੂਦ ਇਕ ਮਹੀਨੇ ਤੱਕ ਦਰਦ ਖਤਮ ਨਹੀਂ ਹੋਇਆ। ਸਾਰਿਆਂ ਦਾ ਐਮਆਰਆਈ ਅਤੇ ਸੀਟੀ ਸਕੈਨ ਕਰਾਇਆ ਗਿਆ ਤਾਂ ਪਤਾ ਚਲਿਆ ਕਿ ਮੋਬਾਇਲ ਅਤੇ ਲੈਪਟੌਪ ਵਿੱਚ ਘੰਟਿਆਂ ਤੱਕ ਕੰਮ ਕਰਨ ਨਾਲ ਗਰਦਨ ਦੀ ਡਿਸਕ ਬਲਜ ਦੀ ਥਾਂ ਵੱਖ ਵੱਖ ਨਰਵ ਰੂਟਾਂ ਉਤੇ ਦਬਾਅ ਪਾਇਆ ਗਿਆ ਹੈ। ਸਭ ਤੋਂ ਜ਼ਿਆਦਾ ਦਬਾਅ ਗਰਦਨ ਦੀ ਸੀ 5-6, ਸੀ 6-7 ਦੀ ਨਰਵ ਰੂਟਾਂ ਉਤੇ ਮਿਲਿਆ।
ਅਹਿਮ ਗੱਲ ਹੈ ਕਿ ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕਾਂ ਦੇ ਮੋਢਿਆਂ ਅਤੇ ਕੁਹਣੀ ਵਿੱਚ ਦਰਦ ਦਾ ਗ੍ਰਾਫ ਹਰ ਦਿਨ ਵਧਿਆ ਮਿਲਿਆ। 80 ਫੀਸਦੀ ਵਿੱਚ ਨਿਊਰੌਲਜੀਆ ਦੀ ਬਿਮਾਰੀ ਸਾਹਮਣੇ ਆਈ।
ਲੋਕਾਂ ਨੂੰ ਇਹ ਸੁਝਾਅ
-ਜੇਕਰ ਮੋਬਾਇਲ ਦੀ ਪੋਜ਼ੀਸ਼ਨ ਅੱਖਾਂ ਦੇ ਪੱਧਰ ਉਤੇ ਲਗਾਈ ਜਾਵੇ ਤਾਂ ਦਰਦ ਕੰਮ ਕੀਤਾ ਜਾ ਸਕਦਾ ਹੈ।
- ਲਗਾਤਾਰ ਕੰਮ ਕਰਨ ਨਾਲ ਗਰਦਨ ਅਤੇ ਕਮਰ ਦੇ ਦਰਦ ਤੋਂ ਬਚਿਆ ਜਾ ਸਕਦਾ ਹੈ।
- ਲੈਪਟੌਪ ਦੀ ਵਰਤੋਂ ਵਿੱਚ ਪੋਜ਼ੀਸ਼ਨ ਅਜਿਹੀ ਰੱਖਣ ਦੀ ਗਰਦਨ ਅਤੇ ਕਮਰ ਇਕ ਲਾਈਨ ਵਿੱਚ ਵੱਲ ਸਿੱਧੀ ਰਹੇ। ਕਦੇ ਕਦੇ ਉਠਕੇ ਤੁਰਨਾ ਫਿਰਨਾ ਜ਼ਰੂਰੀ ਹੈ।
ਡਾ. ਪ੍ਰਗ੍ਰੇਸ਼ ਕੁਮਾਰ ਸਹਾਇਕ ਪ੍ਰੋਫੈਸਰ ਹੱਡੀ ਰੋਗ ਵਿਭਾਗ ਜੀਐਸਵੀਐਮ ਮੋਬਾਇਲ ਅਤੇ ਲੈਪਟੌਪ ਦੀ ਜ਼ਿਆਦਾ ਵਰਤੋਂ ਕਰਨ ਕਾਰਨ ਸਿੱਧੇ ਜਾਂ ਟੇਢੇ ਬੈਠਣ ਉਤੇ ਗਰਦਨ ਉਤੇ ਪੰਜ ਕਿਲੋ ਦਾ ਵਜ਼ਨ ਪੈਂਦਾ ਹੈ, ਜੋ ਬਾਲਗ ਦੇ ਸਿਰ ਦੇ ਵਜ਼ਨ ਦੇ ਬਰਾਬਰ ਹੈ ਅਤੇ ਜਿਵੇਂ ਜਿਵੇਂ ਗਰਦਨ ਨੂੰ ਅੱਗੇ ਵੱਲ ਝੁਕਾਇਆ ਜਾਂਦਾ ਹੈ ਇਹ ਵਜ਼ਨ ਕਈ ਗੁਣਾਂ ਤੱਕ ਵਧ ਜਾਂਦਾ ਹੈ। ਮੋਬਾਇਲ ਉਤੇ ਸਿਰ ਝੁਕਾ ਕੇ ਜ਼ਿਆਦਾ ਸਮੇਂ ਤੱਕ ਕੰਮ ਕਰਨ ਨਾਲ ਗਰਦਨ ਦੀਆਂ ਹੱਡੀਆਂ ਉਤੇ ਦਬਾਅ ਪੈਂਦਾ ਹੈ, ਜਿਸ ਕਾਰਨ ਆਸਪਾਸ ਦੀਆਂ ਮਾਸਪੇਸ਼ੀਆਂ ਥਕਾਨ ਮਹਿਸੂਸ ਕਰਦੀ ਹੈ। ਕਦੇ-ਕਦੇ ਸਿਰ ਦਰਦ, ਮੋਢੇ ਵਿੱਚ ਦਰਦ, ਜਬੜੇ ਵਿੱਚ ਦਰਦ ਜਾਂ ਸਰਵਾਈਕਲ ਸਪਾਂਡੀਲਾਈਟਿਸ ਵਰਗੇ ਲੱਛਣ ਵੀ ਮਿਲ ਜਾਂਦੇ ਹਨ। ਗਰਦਨ ਦੇ ਪਿੱਛੇ ਵੱਲ ਦਬਾਅ ਵੀ ਹੋ ਜਾਂਦਾ ਹੈ।