ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਵਲੋਂ ਪਲੇਠੀ ਝੰਡੀ ਦੀ ਕੁਸ਼ਤੀ ਦਾ ਪੋਸਟਰ ਰਲੀਜ਼
ਚੰਡੀਗੜ੍ਹ, 12 ਅਗਸਤ, ਦੇਸ਼ ਕਲਿੱਕ ਬਿਓਰੋ :
ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪਿੰਡ ਡੱਡੂ ਮਾਜਰਾ ਯੂ.ਟੀ. ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਲੇਠਾ ਵਿਸ਼ਾਲ ਕੁਸ਼ਤੀ ਦੰਗਲ ਮਿਤੀ 18 ਅਗਸਤ 2022, ਦਿਨ ਵੀਰਵਾਰ ਨੂੰ ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਵਲੋਂ ਪਲੇਠੀ ਝੰਡੀ ਦੀ ਕੁਸ਼ਤੀ ਦਾ ਪੋਸਟਰ ਰਲੀਜ਼ ਕੀਤਾ ਗਿਆ।
ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪਿੰਡ ਡੱਡੂ ਮਾਜਰਾ ਦੇ ਪ੍ਰਧਾਨ ਕੁਲਦੀਪ ਸਿੰਘ ਸੈਣੀ ਅਤੇ ਜਸਬੀਰ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੀ ਖਾਸੀਅਤ ਇਹ ਹੈ ਕਿ ਕਮੇਟੀ ਵਲੋਂ ਆਪਣੀ ਪਲੇਠੀ "ਝੰਡੀ ਦੀ ਕੁਸ਼ਤੀ" ਦਾ ਇਨਾਮ 2.11 ਲੱਖ ਰੁਪਏ ਰੱਖਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਦੇਸ਼ ਦੇ ਚੋਟੀ ਦੇ ਪਹਿਲਵਾਨ ਸਿਕੰਦਰ ਸ਼ੇਖ ਅਤੇ ਉਮੇਸ਼ ਮਥੁਰਾ ਵਿਚਕਾਰ ਮੁਕਾਬਲਾ ਮੁੱਖ ਖਿੱਚ ਦਾ ਕੇਂਦਰ ਹੋਵੇਗਾ। ਇਸ ਤੋਂ ਇਲਾਕੇ ਦੇ ਹੋਰ ਮਸ਼ਹੂਰ ਪਹਿਲਵਾਨ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ।
ਇਸ ਦੌਰਾਨ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਦੇ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮਿਤੀ 18.8.2022 ਨੂੰ ਨਗਰ ਖੇੜੇ 'ਤੇ ਹਵਨ ਅਤੇ ਪੂਜਾ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਤੱਕ ਹੋਵੇਗੀ। ਇਸ ਉਪਰੰਤ ਭੰਡਾਰਾ ਦੁਪਹਿਰ 12 ਵਜੇ ਆਰੰਭ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਨਗਰ ਖੇੜੇ ਤੋਂ ਦੁਪਹਿਰ 2 ਵਜੇ ਝੰਡੀ ਕੱਢੀ ਜਾਵੇਗੀ। ਇਸ ਮੌਕੇ ਉਹਨਾਂ ਸਮੂਹ ਇਲਾਕਾ ਨਿਵਾਸੀਆਂ ਸਮੇਤ ਪੰਜਾਬ ਅਤੇ ਦੇਸ਼ ਭਰ ਦੇ ਕੁਸ਼ਤੀ ਪ੍ਰੇਮੀਆਂ ਨੂੰ ਇਸ ਕੁਸ਼ਤੀ ਦੰਗਲ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੋਰ ਧੁਰੇ ਜਾਣਕਾਰੀ ਲਈ ਮੋਬਾਇਲ ਨੰਬਰ: 9417418354 ਅਤੇ 9814037697 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਪਿੰਡ ਦੀ ਨਾਮਵਰ ਸਖਸ਼ੀਅਤ ਦਲਵਿੰਦਰ ਸਿੰਘ ਸੈਣੀ, ਐਡਵੋਕੇਟ ਅਮਰਦੀਪ ਸਿੰਘ, ਇਲਾਕਾ ਕੌਂਸਲਰ ਕੁਲਦੀਪ ਟੀਟਾ ਸਮੇਤ ਹੋਰ ਮੈਂਬਰ ਹਾਜ਼ਰ ਸਨ।