ਮੋਰਿੰਡਾ 01 ਅਗਸਤ ( ਭਟੋਆ )
ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵੱਲੋਂ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਰੋਪੜ ਅਤੇ ਵੱਖ ਵੱਖ ਖੇਡ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਮੋਰਿੰਡਾ ਦੇ ਮਿਲਟਰੀ ਗਰਾਊਂਡ ਵਿੱਚ ਕਰਵਾਈ ਜ਼ਿਲ੍ਹਾ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਲੜਕਿਆਂ ਦੀ ਝੰਡੀ ਰਹੀ ।
ਦੋ ਦਿਨਾਂ ਤੱਕ ਚੱਲੀ ਇਸ ਚੈਂਪੀਅਨਸ਼ਿੱਪ ਦੇ ਨਤੀਜੇ ਪ੍ਰੈਸ ਨੂੰ ਜਾਰੀ ਕਰਦਿਆਂ ਕਲੱਬ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਤੇ ਜਨਰਲ ਸਕੱਤਰ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ ਟੀਮਾਂ ਦਰਮਿਆਨ ਹੋਏ ਮੁਕਾਬਲਿਆਂ ਵਿੱਚੋਂ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਲੜਕਿਆਂ ਦੀ ਟੀਮ ਨੇ ਪਹਿਲਾ , ਰੋਪੜ ਦੀ ਟੀਮ ਨੇ ਦੂਜਾ , ਅਤੇ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀ ਬੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਕਲੱਬ ਦੇ ਅਹੁਦੇਦਾਰਾਂ ਅਨੁਸਾਰ ਇਸੇ ਤਰ੍ਹਾਂ ਲੜਕੀਆਂ ਦੇ ਹੋਏ ਫਸਵੇਂ ਤੇ ਰੌਚਕ ਮੁਕਾਬਲਿਆਂ ਵਿੱਚ ਰੋਪੜ ਦੀਆਂ ਲੜਕੀਆਂ ਨੇ ਪਹਿਲਾ , ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀਆਂ ਲੜਕੀਆਂ ਨੇ ਦੂਜਾ ਅਤੇ ਸਰਕਾਰੀ ਕਾਲਜ ਰੋਪੜ ਦੀਆਂ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਲੱਬ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਕੌਂਸਲਰ , ਜ਼ਿਮੀਂਦਾਰਾਂ ਸੁਸਾਇਟੀ ਦੇ ਆਗੂ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਅਤੇ ਗੁੱਗਾ ਮਾੜੀ ਦੇ ਚੌਧਰੀ ਨਰ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਬਿਨਾਂ ਕਲੱਬ ਦੇ ਚੇਅਰਮੈਨ ਸ੍ਰੀ ਰਾਜੇਸ਼ ਕੁਮਾਰ ਸ਼ੰਮਾ ,ਵਾਇਸ ਪ੍ਰਧਾਨ ਸ੍ਰੀ ਕ੍ਰਿਸ਼ਨ ਸਿੰਘ ਰਾਣਾ ,ਜਨਰਲ ਸਕੱਤਰ ਸ੍ਰੀ ਪਵਨ ਕੁਮਾਰ , ਸਰਪ੍ਰਸਤ ਸ੍ਰੀ ਰੁਪਿੰਦਰ ਸਿੰਘ ਭਿਚਰਾ ,ਸ੍ਰੀ ਲਛਮਣ ਦਾਸ ਮੱਟੂ , ਸ੍ਰੀ ਪਰਮਿੰਦਰ ਸਿੰਘ ਬਿੱਟੂ ਕੰਗ ,ਸ੍ਰੀ ਮਨਜੀਤ ਸਿੰਘ ਚਤਾਮਲੀ ,ਸ੍ਰੀ ਜਗਦੀਪ ਸੂਦ ਅਤੇ ਸੁਰਿੰਦਰ ਛਿੰਦਰੀ ਹੈਂਡਬਾਲ ਕੋਚ , ਸੁਪਿੰਦਰ ਸਿੰਘ ਮੁੰਡੀਆਂ ,ਅਨਮੋਲ ਮੱਟੂ ,ਪਵਨ ਕੁਮਾਰ ਪਵਨਾ ਅਤੇ ਮਾਸਟਰ ਅਵਤਾਰ ਸਿੰਘ ਵੀ ਹਾਜ਼ਰ ਸਨ ।