ਵਾਸਿੰਗਟਨ,24 ਜੁਲਾਈ,ਦੇਸ਼ ਕਲਿਕ ਬਿਊਰੋ :
ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਯੂਜੀਨ, ਅਮਰੀਕਾ ਵਿੱਚ 18ਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਉਸ ਨੇ 88.13 ਮੀਟਰ ਜੈਵਲਿਨ ਸੁੱਟ ਕੇ ਇਹ ਤਮਗਾ ਹਾਸਲ ਕੀਤਾ। ਗੋਲਡ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.46 ਮੀਟਰ ਜੈਵਲਿਨ ਸੁੱਟ ਕੇ ਜਿੱਤਿਆ।ਭਾਰਤ ਦੇ ਰੋਹਿਤ ਯਾਦਵ ਵੀ ਇਸੇ ਈਵੈਂਟ ਵਿੱਚ ਸਨ। ਉਹ 78.72 ਮੀਟਰ ਜੈਵਲਿਨ ਸੁੱਟ ਕੇ 10ਵੇਂ ਸਥਾਨ 'ਤੇ ਰਿਹਾ। 39 ਸਾਲਾਂ ਤੋਂ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਦਾ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਉਸ ਨੂੰ ਚਾਂਦੀ ਨਾਲ ਹੀ ਸੰਤੁਸ਼ਟ ਹੋਣਾ ਪਿਆ। 19 ਸਾਲ ਬਾਅਦ ਦੇਸ਼ ਨੂੰ ਇਸ ਚੈਂਪੀਅਨਸ਼ਿਪ 'ਚ ਤਮਗਾ ਮਿਲਿਆ ਹੈ। ਨੀਰਜ ਤੋਂ ਪਹਿਲਾਂ ਅੰਜੂ ਬੌਬੀ ਜਾਰਜ ਨੇ 2003 ਵਿੱਚ ਲੰਬੀ ਛਾਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਨੀਰਜ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਨਾਲ ਹੀ, ਉਹ ਇਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਹੈ।