Hindi English Wednesday, 30 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਜਾਗਰੂਕਤਾ ਜ਼ਰੂਰੀ: ਡਾ. ਸਤਿੰਦਰ ਕੌਰ

Updated on Wednesday, July 06, 2022 21:37 PM IST

 
-ਵਿਸ਼ਵ ਜੁਨੋਸਿਸ ਦਿਵਸ ‘ਤੇ ਕੀਤਾ ਜਾਗਰੂਕ
 
ਦਲਜੀਤ ਕੌਰ ਭਵਾਨੀਗੜ੍ਹ 
 
ਜਖੇਪਲ/ਸੁਨਾਮ/ਸੰਗਰੂਰ 6 ਜੁਲਾਈ, 2022: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੌਹਰੀਆਂ ਡਾ. ਸਤਿੰਦਰ ਕੌਰ ਦੀ ਅਗਵਾਈ ਵਿੱਚ ਮਿੰਨੀ ਪੀ ਐਚ ਸੀ ਜਖੇਪਲ ਵਿਖੇ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ। 
ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। 
 
ਉਨ੍ਹਾਂ ਦੱਸਿਆ ਕਿ ਇਹ ਜੂਨੋਟਿਕ ਰੋਗ ਵਾਇਰਸ, ਬੈਕਟੀਰਿਆ, ਪਰਜੀਵੀ ਅਤੇ ਮੱਛਰਾਂ ਨਾਲ ਫੈਲਦਾ ਹੈ। ਇਬੋਲਾ, ਸਵਾਈਨ ਫਲੂ, ਏਨਸੇਫਲਾਇਟਿਸ, ਸਕ੍ਰਬ ਟਾਇਫਸ ਅਤੇ ਰੈਬੀਜ਼ ਇਨ੍ਹਾਂ ਜੂਨੋਟਿਕ ਰੋਗਾਂ ਦੇ ਕੁੱਝ ਉਦਾਹਰਨ ਹਨ। ਉਨ੍ਹਾਂ ਦੱਸਿਆ ਕਿ ਜੂਨੋਟਿਕ ਰੋਗਾਂ ਦੇ ਵੱਖ-ਵੱਖ ਲੱਛਣ ਹਨ ਜਿਵੇਂ ਸਕਰਬ ਟਾਇਫ਼ਸ ਦੇ ਲੱਛਣ ਤੇਜ ਬੁਖਾਰ, ਸਿਰ ਤੇ ਜੋੜਾਂ ਵਿੱਚ ਦਰਦ, ਕੰਬਣੀ ਛਿੜਨਾ,
ਸਰੀਰ ਦੇ ਜੋੜਾਂ ਵਾਲੇ ਅੰਗਾ ਹੇਠ ਗਿਲਟੀਆਂ ਹੋਣਾ ਆਦਿ ਹਨ। ਜਾਨਵਰਾਂ ਤੋਂ ਫੈਲਣ ਵਾਲੇ ਜੂਨੋਟਿਕ ਰੋਗਾਂ ਤੋਂ ਬਚਾਅ ਲਈ ਜਾਨਵਰਾਂ ਨੂੰ ਛੂਹਣ ਜਾਂ ਉਨ੍ਹਾਂ ਨਾਲ ਖੇਡਣ ਤੋਂ ਬਾਅਦ ਆਪਣੇ ਹੱਥ ਸਾਬਨ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਜਾਨਵਰਾਂ ਦੇ ਉੱਠਣ-ਬੈਠਣ, ਖਾਣ-ਪੀਣ ਅਤੇ ਮਲ-ਮੂਤਰ ਕਰਨ ਵਾਲੀ ਥਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ ਅਤੇ ਘਰੇਲੂ ਜਾਨਵਰਾਂ ਨੂੰ ਸਮੇਂ-ਸਮੇਂ ਸਿਰ ਵੈਕਸੀਨ ਵੀ ਲਗਾਉਂਦੇ ਰਹੋ। ਇਸ ਤੋਂ ਇਲਾਵਾ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਜਾਣ ਵੇਲੇ ਆਪਣਾ ਮੂੰਹ ਢੱਕ ਕੇ ਰੱਖੋ ਅਤੇ ਆਪਣੇ ਹੱਥਾਂ ਦੀ ਨਿਯਮਤ ਸਫਾਈ ਕਰਦੇ ਰਹੋ।
 
ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਗਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਵਿਸ਼ਵ ਪੱਧਰ ‘ਤੇ ਇਸ ਬਿਮਾਰੀ ਦੇ ਕਰੀਬ ਇਕ ਬਿਲੀਅਨ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ ਅਤੇ ਲੱਖਾਂ ਮੌਤਾਂ ਵੀ ਹਰ ਸਾਲ ਇਸ ਬਿਮਾਰੀ ਨਾਲ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਾਨੂੰ ਸਚੇਤ ਰਹਿਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਜੂਨੋਟਿਕ ਰੋਗਾਂ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜੇਕਰ ਘਰਾਂ ਵਿੱਚ ਕੋਈ ਜਾਨਵਰ ਹੋਵੇ ਤਾਂ ਸਫਾਈ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਕੁੱਤੇ ਦੇ ਵੱਢਣ ਨੂੰ ਅਣਦੇਖਾ ਨਾ ਕਰੋ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਰੈਬੀਜ਼ ਸੌ ਫੀਸਦ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ
ਜਾ ਸਕਦਾ ਹੈ। ਰੈਬੀਜ਼ ਤੋਂ ਬਚਾਅ ਲਈ ਕੁੱਤੇ ਵਲੋਂ ਕੱਟੇ ਜਾਣ ਦੀ ਹਾਲਤ ਵਿੱਚ ਜਖ਼ਮ ਨੂੰ ਚਲਦੇ ਨਲਕੇ ਜਾਂ ਟੂਟੀ ਦੇ ਪਾਣੀ ਅਤੇ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਬਿਨਾ ਦੇਰੀ ਤੋਂ ਡਾਕਟਰ ਨਾਲ ਰੈਬੀਜ਼ ਦੇ ਇਲਾਜ਼ ਲਈ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰੈਬੀਜ਼ ਤੋਂ ਬਚਾਅ ਲਈ ਐਂਟੀ ਰੈਬੀਜ਼ ਇੰਜੈਕਸਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਏ ਜਾਂਦੇ ਹਨ। 
 
ਇਸ ਮੌਕੇ ਸਰਦਾਰਾ ਸਿੰਘ, ਪ੍ਰੀਤਮ ਕੌਰ, ਸਿਮਰਦੀਪ ਕੌਰ, ਰਣਜੀਤ ਕੌਰ, ਅੰਜਨਾ ਸ਼ਰਮਾ, ਸੂਰਜ ਪ੍ਰਕਾਸ਼, ਗੁਰਨੇਕ ਤੋਂ ਇਲਾਵਾ ਆਸ਼ਾ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
X