ਮੋਰਿੰਡਾ 20 ਜੂਨ ( ਭਟੋਆ)
ਵਾਟਰ ਸਪੋਰਟਸ ਕਲੱਬ ਕਰਨਾਲ ਹਰਿਆਣਾ ਵੱਲੋਂ ਓਪਨ ਕਲੱਬ ਕੈਕਿੰਗ ਕੈਨੋਇੰਗ ਸੀਨੀਅਰ ਔਰਤ-ਪੁਰਸ਼ ਦੇ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ। ਇਹਨਾਂ ਦੋ ਰੋਜ਼ਾ ਖੇਡ ਮੁਕਾਬਲਿਆਂ ਦੇ ਕੇ-1 1000 ਮੀਟਰ ਵਿੱਚ ਰੂਪਨਗਰ ਦੇ ਖਿਡਾਰੀਆਂ ਨੇ ਦੋ ਮੈਡਲ ਜਿੱਤੇ। ਜਿਸ ਵਿੱਚ ਲੜਕੀਆਂ ਵਿੱਚੋਂ ਕੇ-1 1000 ਮੀਟਰ ਵਿੱਚ ਨਵਪ੍ਰੀਤ ਕੌਰ ਨੇ ਗੋਲਡ ਮੈਡਲ ਅਤੇ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚ ਮਨਿੰਦਰ ਸਿੰਘ ਨੇ ਸੀ-1 1000 ਮੀਟਰ ਵਿੱਚ ਗੋਲ਼ਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਡਰੈਗਨ ਬੋਟ ਮੁਕਾਬਲਿਆਂ ਵਿੱਚ ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕੀਤਾ।
ਖਿਡਾਰੀਆਂ ਦੇ ਕੋਚ ਜਗਜੀਵਨ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਦੀ ਮਹਿਨਤ ਸਦਕਾ ਰੂਪਨਗਰ ਜ਼ਿਲ੍ਹੇ ਦੇ ਮਾਣ ਵਿੱਚ ਵਾਧਾ ਹੋਇਆ ਹੈ।