ਮੋਰਿੰਡਾ 08 ਜੂਨ ( ਭਟੋਆ )
ਨਜ਼ਦੀਕੀ ਪਿੰਡ ਮੜੌਲੀ ਖੁਰਦ ਵਿਖੇ ਕਰਵਾਏ ਗਏ ਪੇਂਡੂ ਖੇਡ ਮੇਲੇ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ ।
ਇਸ ਪੇਂਡੂ ਖੇਡ ਮੇਲੇ ਵਿੱਚ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਦੇ ਮੀਡੀਆ ਇੰਚਾਰਜ ਕਮਲ ਸਿੰਘ ਗੋਪਾਲਪੁਰ ਨੇ ਆਪਣੀ ਟੀਮ ਨਾਲ ਸ਼ਮੂਲੀਅਤ ਕੀਤੀ ਅਤੇ ਬੈਲ ਗੱਡੀਆਂ ਦੀਆਂ ਦੌਡ਼ਾਂ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਮਲ ਸਿੰਘ ਗੋਪਾਲਪੁਰ ਨੇ ਕਿਹਾ ਕਿ ਪੇਂਡੂ ਮੇਲੇ ਪੰਜਾਬ ਦੀ ਵਿਰਾਸਤੀ ਸ਼ਾਨ ਹਨ ਅਤੇ ਬੈਲ ਗੱਡੀਆਂ ਦੀਆਂ ਦੌਡ਼ਾਂ ਕਰਾਉਣਾ ਪੰਜਾਬ ਦੇ ਲੋਕਾਂ ਦਾ ਇਕ ਅਵੱਲਾ ਸ਼ੌਂਕ ਰਿਹਾ ਹੈ ।ਉਨ੍ਹਾਂ ਕਿਹਾ ਕਿ ਪੇਂਡੂ ਖੇਡ ਮੇਲਿਆਂ ਦੌਰਾਨ ਜਿੱਥੇ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ ਉਥੇ ਪੇਂਡੂ ਖਿਡਾਰੀਆਂ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ ।
ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਬਲਾਕ ਪ੍ਰਧਾਨ ਸਕਿੰਦਰ ਸਿੰਘ ਸਹੇੜੀ, ਕੇਵਲ ਜੋਸ਼ੀ ਮੜੌਲੀ ਕਲਾਂ, ਗੁਰਮੀਤ ਸਿੰਘ ਬਾਰੂ, ਜਗਮੋਹਨ ਸਿੰਘ ਰੰਗੀਆਂ, ਸੁਰਮੁਖ ਸਿੰਘ ਕੋਟਲੀ, ਸੁਖਮਿੰਦਰ ਸਿੰਘ ਮੋਰਿੰਡਾ, ਜੱਸੀ ਮੜੌਲੀ ਖੁਰਦ, ਦਵਿੰਦਰ ਸਿੰਘ ਮੋਰਿੰਡਾ ਸਤਨਾਮ ਸਿੰਘ ਸੋਨੀ ਮੜੋਲੀ ਕੱਲਾ, ਬਲਜਿੰਦਰ ਸਿੰਘ ਮੜੋਲੀ ਕਲਾਂ ਆਦਿ ਵੀ ਹਾਜ਼ਰ ਸਨ ।