ਮੋਹਾਲੀ : 28 ਮਈ, ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਵਸਨੀਕ ਅਕਾਸ਼ ਜੋ ਕਿ ਬੈਡਮਿੰਟਨ ਦੇ ਨੈਸ਼ਨਲ ਖਿਡਾਰੀ ਨੇ ਉਨ੍ਹਾਂ ਨੇ ਬੰਗਲੌੌਰ ਵਿਖੇ ਹੋਈਆਂ ਪੈਨ ਇੰਡੀਆ ਮਾਸਟਰਜ਼ ਗੇਮਜ਼ ਵਿੱਚ ਮਰਦਾਂ ਦੇ ਸਿੰਗਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਹਾਸਲ ਕਰਕੇ ਆਪਣੇ ਰਾਜ ਦਾ ਨਾਮ ਰੋੋਸ਼ਨ ਕੀਤਾ ਤੇ ਨਾਲ ਹੀ ਦੱਖਣੀ ਕੋੋਰੀਆ ਵਿਖੇ ਜਨਵਰੀ 2023 ਵਿੱਚ ਹੋੋਣ ਵਾਲੀਆਂ ਮਾਸਟਰ ਗੇਮਜ਼ ਲਈ ਕੁਆਲੀਫਾਈ ਕਰ ਲਿਆ ਗਿਆ ਹੈ।
ਇਸ ਗੱਲਬਾਤ ਦੌੌਰਾਨ ਖਿਡਾਰੀ ਵੱਲੋੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਸਿਰਫ ਪਿਛਲੇ 6 ਸਾਲਾਂ ਤੋੋਂ ਹੀ ਅਭਿਆਸ ਆਰੰਭ ਕੀਤਾ ਸੀ ਅਤੇ ਹੁਣ ਉਹ ਜ਼ਿਲ੍ਹਾ/ਰਾਜ਼ ਅਤੇ ਰਾਸ਼ਟਰੀ ਪੱਧਰ `ਤੇ ਕਈ ਟੂਰਨਾਮੈਂਟ ਖੇਡ ਚੁੱਕੇ ਹਨ ਅਤੇ ਉਹ ਪਿਛਲੇ 4 ਸਾਲ ਤੋੋਂ ਲਗਾਤਾਰ ‘ਆਲ ਇੰਡੀਆ ਸਿਵਲ ਸਰਵਿਸਜ਼’ ਟੀਮ ਦੇ ਮੈਂਬਰ ਵੀ ਹਨ।
ਅਕਾਸ਼, ਇੱਕ ਬੈਡਮਿੰਟਨ ਖਿਡਾਰੀ ਦੇ ਨਾਲ-ਨਾਲ ਇੱਕ ਬਹੁਤ ਵਧੀਆ ਸਾਇਕਲਿਸਟ ਵੀ ਨੇ ਅਤੇ ਉਹ ਟਰਾਈਸਿਟੀ ਦੇ ਕਈ ਸਾਇਕਲਿੰਗ ਗਰੁੱਪਾਂ ਦੇ ਮੈਂਬਰ ਵੀ ਹਨ। ਉਹ ਸਭ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਵੀ ਕਰਦੇ ਹਨ ਅਤੇ ਖੁਦ ਆਪਣੇ ਸਾਰੇ ਰੋੋਜ਼ਮਰ੍ਹਾ ਦੇ ਕੰਮ ਸਾਇਕਲ `ਤੇ ਹੀ ਕਰਦੇ ਹਨ। ਸਾਲ 2019 ਅਤੇ 2021 ਵਿੱਚ ਇਸ ਖਿਡਾਰੀ ਵੱਲੋੋਂ ਜੰਮੂ-ਕਸ਼ਮੀਰ ਸਰਕਾਰ ਵੱਲੋੋਂ ਕਰਵਾਏ ਗਏ ਸਾਇਕਲਿੰਗ ਈਵੈਂਟ ਵਿੱਚ ਭਾਗ ਲਿਆ ਗਿਆ ਅਤੇ ਤਗਮਾ ਵੀ ਹਾਸਲ ਕੀਤਾ ਗਿਆ।
ਇਸ ਖਿਡਾਰੀ ਵੱਲੋੋਂ ਦੱਸਿਆ ਕਿ ਉਹ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕਰਦੇ ਅਤੇ ਆਪਣੀ ਸਫਲਤਾ ਦਾ ਪੂਰਾ ਕ੍ਰੈਡਿਟ ਆਪਣੀ ਮਾਂ ਨੂੰ ਦਿੰਦੇ ਹਨ। ਉਨ੍ਹਾਂ ਵੱਲੋੋਂ ਇੱਕ ‘ਫਿਟ-ਫਾਊਂਡੇਸ਼ਨ’ ਨਾਮ ਦੀ ਸੰਸਥਾ ਵੀ ਬਣਾਈ ਗਈ ਹੈ, ਜਿਸ ਅਧੀਨ ਛੋਟੇ ਬੱਚਿਆਂ ਨੂੰ ਤੰਦਰੁਸਤੀ ਅਤੇ ਸਿਹਤ ਸੰਭਾਲ ਬਾਰੇ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਖਿਡਾਰੀ ਵੱਲੋੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਸ਼ਹਿਰ ਦੇ ਗਰਾਊਂਡਾਂ ਦੀ ਸੰਭਾਲ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋੋ ਨੌੌਜਵਾਨ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਆਪਣੇ ਰਾਜ ਅਤੇ ਦੇਸ਼ ਦਾ ਨਾਮ ਰੋੋੋਸ਼ਨ ਕਰ ਸਕਣ।