ਜਲੰਧਰ, 30 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਪੰਜਾਬ ਇੰਸਟਚਿਊਟ ਆਫ ਸਪੋਰਟਸ, ਮੁਹਾਲੀ ਦਾ ਮਨਮੀਤ ਸਿੰਘ ਰਾਏ, ਗੋਆ ਵਿਖੇ 4 ਮਈ ਤੋਂ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ (ਸਬ ਜੂਨੀਅਰ ਮਰਦ) ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਕਰੇਗਾ ।
ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 4 ਤੋਂ 15 ਮਈ ਤਕ ਗੋਆ ਵਿਖੇ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ (ਸਨ ਜੂਨੀਅਰ ਮਰਦ) ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਪੰਜਾਬ ਦੀ ਸਬ ਜੂਨੀਅਰ ਹਾਕੀ ਟੀਮ ਦੀ ਅਗਵਾਈ ਪੰਜਾਬ ਇੰਸਟਚਿਊਟ ਆਫ ਸਪੋਰਟਸ, ਮੁਹਾਲੀ ਦਾ ਮਨਮੀਤ ਸਿੰਘ ਰਾਏ ਕਰੇਗਾ ਜਦੋਂਕਿ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਜਲੰਧਰ ਦਾ ਰਾਜਨ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ । ਉਲੰਪੀਅਨ ਸ਼ੰਮੀ ਅਨੁਸਾਰ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਪ੍ਰੀਤਇੰਦਰ ਸਿੰਘ, ਜਪਨੀਤ ਸਿੰਘ, ਸੁਖਮਨਪ੍ਰੀਤ ਸਿੰਘ, ਰਾਜਨ ਸਿੰਘ, ਸਤਪਾਲ ਸਿੰਘ, ਹਰਮੋਲਬੀਰ ਸਿੰਘ, ਮਨਮੀਤ ਸਿੰਘ ਰਾਏ, ਹਰਪ੍ਰੀਤ ਸਿੰਘ, ਕਰਨ, ਪ੍ਰਿਤਪਾਲ ਸਿੰਘ, ਉਤਕਰਸ਼, ਪ੍ਰਭਜੋਤ ਸਿੰਘ, ਲਵਨੂਰ ਸਿੰਘ, ਪ੍ਰਭਦੀਪ ਸਿੰਘ, ਰੋਹਨ ਭੂਸ਼ਨ, ਮਨਪ੍ਰੀਤ ਸਿੰਘ, ਬੁਲੰਦਬੀਰ ਸਿੰਘ, ਅਰਮਨਜੋਤ ਸਿੰਘ ਅਤੇ ਹਰਜਸ ਸਿੰਘ ਨੁੰ ਸ਼ਮਿਲ ਕੀਤਾ ਗਿਆ ਹੈ ਜਦੋਂਕਿ ਮਨਮੋਹਨ ਸਿੰਘ ਅਤੇ ਵਿਸ਼ਲਜੀਤ ਸਿੰਘ ਨੂੰ ਕ੍ਰਮਵਾਰ ਪੰਜਾਬ ਟੀਮ ਦੇ ਕੋਚ ਅਤੇ ਮੈਨੇਜਰ ਹੋਣਗੇ।