ਸੁਲਰ ਘਰਾਟ 7 ਅਪਰੈਲ ( ਰਾਜਵਿੰਦਰ ਖੁਰੱਮੀਂ )
ਨੇੜਲੇ ਪਿੰਡ ਤੁਰਬੰਨਜਾਰੇ ਦੇ ਕੱਬਡੀ ਕੱਪ ਉਤੇ ਅੰਤਰਰਾਸ਼ਟਰੀ ਕੱਬਡੀ ਖਿਡਾਰੀ ਲੱਖਾ ਢੰਡੋਲੀ ( ਟਾਈਗਰ ) ਦਾ ਸਵਿਫਟ ਕਾਰ ਨਾਲ ਸੰਨਮਾਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਤੁਰਬੰਨਜਾਰੇ ਦੇ ਨੌਜਵਾਨ ਸਰਪੰਚ ਹਰਪ੍ਰੀਤ ਸਿੰਘ ਨੇਂ ਦਸਿਆ ਕਿ ਲੱਖੇ ਨੇਂ ਢੰਡੋਲੀ ਖੁਰੱਦ ਦੀ ਟੀਮ ਵਿੱਚ ਖੇਡਦਿਆਂ ਅਣਗਿਣਤ ਮਾਣ ਸੰਨਮਾਨ ਆਪਣੇਂ ਨਾਮ ਕਰਕੇ ਪਿੰਡ ਦਾ ਨਾਂਮ ਰੌਸ਼ਨ ਕੀਤਾ ਹੈ । ਕਬੱਡੀ ਖੇਡ ਜਗਤ ਵਿੱਚ ਵਿੱਚ ਲਖੇ ਨੁੰ ਟਾਈਗਰ ਦੇ ਨਾਂਮ ਨਾਲ ਜਾਣਿਆਂ ਜਾਂਦਾ ਹੈ । ਜੋ ਮੈਚ ਦੌਰਾਨ ਆਪਣੇਂ ਵਿਰੋਧੀ ਖਿਡਾਰੀਆਂ ਤੇ ਟਾਈਗਰ ਦੀ ਤਰਾਂ ਹੱਲਾ ਬੋਲਦਾ ਹੈ । ਇਸ ਵਾਰ ਪਿੰਡ ਦੇ ਕੱਬਡੀ ਕੱਪ ਤੇ ਉਸਨੁੰ ਐਨ ਆਰ ਆਈ ਵੀਰਾਂ ਤੇ ਦੋਸਤ ਮਿਤਰਾਂ ਦੀ ਮਦਦ ਨਾਲ ਸਵਿਫਟ ਕਾਰ ਨਾਰ ਸਨਮਾਨਿੰਤ ਕੀਤਾ ਗਿਆ । ਇਸ ਮੌਕੇ ਕਬੱਡੀ ਖਿਡਾਰੀ ਘੁੱਲੀ ਢੰਡੋਲੀ , ਲਾਲੀ ਢੰਡੋਲੀ , ਰਾਣਾ ਢੰਡੋਲੀ , ਗੋਲਾ ਢੰਡੋਲੀ , ਕੋਚ ਰਾਮ ਸਿੰਘ , ਕੈਪਟਨ ਗੁਲਾਬ ਸਿੰਘ , ਨੇਂ ਲੱਖੇ ਨੁੰ ਵਧਾਈ ਦਿੰਦਿਆਂ ਕਿਹਾ ਕਿ ਭਵਿਖ ਵਿੱਚ ਵੀ ਲੱਖਾ ਇਸੇ ਤਰਾਂ ਮਾਣ ਸੰਨਮਾਨ ਹਾਸਿਲ ਕਰਦਾ ਰਹੇ ਤੇ ਪਿੰਡ ਤੇ ਆਪਣੇਂ ਪਰਿਵਾਰ ਦਾ ਨਾਮ ਰੌਸ਼ਨ ਕਰਦਾ ਰਹੇਸ਼