Hindi English Tuesday, 25 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸੱਭਿਆਚਾਰ/ਖੇਡਾਂ

More News

ਵਰਲਡ ਅਥਲੈਟਿਕਸ ਸੰਘ ਨੇ ਅੰਜੂ ਬੌਬੀ ਦੀ ‘ਵਿਮੈਨ ਆਫ ਦਿ ਯੀਅਰ’ ਅਵਾਰਡ ਲਈ ਕੀਤੀ ਚੋਣ

Updated on Thursday, March 31, 2022 20:59 PM IST

ਲੰਮੀ ਛਾਲ ’ਚ ਏਸ਼ੀਅਨ ਚੈਂਪੀਅਨ ਹੈ ਸਾਬਕਾ ਅਥਲੀਟ ਅੰਜੂ ਬੌਬੀ ਜਾਰਜ

ਮੋਹਾਲੀ: 31 ਮਾਰਚ, ਸੁਖਵਿੰਦਰਜੀਤ ਸਿੰਘ ਮਨੌਲੀ

ਭਾਰਤ ਦੀ 44 ਸਾਲਾ ਸਾਬਕਾ ਮਹਿਲਾ ਅਥਲੀਟ ਅੰਜੂ ਬੌਬੀ ਜਾਰਜ ਨੂੰ ਵਰਲਡ ਅਥਲੈਟਿਕਸ ਸੰਘ ਵਲੋਂ ਵਿਸ਼ਵ ਅਥਲੈਟਿਕਸ ਦਾ ਸਭ ਤੋਂ ਵੱਡਾ ‘ਵਿਮੈਨ ਆਫ ਦਿ ਯੀਅਰ’ ਖੇਡ ਅਵਾਰਡ ਦੇਣ ਲਈ ਚੋਣ ਕੀਤੀ ਗਈ ਹੈ। ਅੰਜੂ ਦੇਸ਼ ਦੀ ਪਹਿਲੀ ਮਹਿਲਾ ਅਥਲੀਟ ਹੈ, ਜਿਸ ਨੂੰ ਵਿਸ਼ਵ ਅਥਲੈਟਿਕਸ ਸੰਘ ਵਲੋਂ ‘ਵਿਮੈਨ ਆਫ ਦਿ ਯੀਅਰ’ ਸਨਮਾਨ ਨਾਲ ਨਿਵਾਜਿਆ ਜਾਵੇਗਾ।

ਕੌਮਾਂਤਰੀ ਅਥਲੈਟਿਕਸ ਸੰਘ ਵਲੋਂ ਅੰਜੂ ਬੌਬੀ ਨੂੰ ਇਹ ਅਵਾਰਡ ਭਾਰਤ ’ਚ ਮਹਿਲਾਵਾਂ ਨੂੰ ਖੇਡ ਮੈਦਾਨਾਂ ਵੱਲ ਪ੍ਰੇਰਿਤ ਕਰਨ ਲਈ ਦਿੱਤਾ ਗਿਆ ਹੈ। ਅੰਜੂ ਬੌਬੀ ਦੇਸ਼ ਦੀ ਪਲੇਠੀ ਮਹਿਲਾ ਅਥਲੀਟ ਹੈ, ਜਿਸ ਵਲੋਂ 2003 ’ਚ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਖੇਡੀ ਗਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ ਗਿਆ ਸੀ। ਤਾਂਬੇ ਦਾ ਤਗਮਾ ਜਿੱਤਣ ਤੋਂ ਬਾਅਦ ਅੰਜੂ ਬੌਬੀ ਜਾਰਜ ਨੇ ਐੱਨਆਈਐੱਸ, ਪਟਿਆਲਾ ’ਚ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਸੀ ਕਿ ਵਿਸ਼ਵ-ਵਿਆਪੀ ਅਥਲੈਟਿਕਸ ਮੁਕਾਬਲੇ ’ਚ ਤਾਂਬੇ ਦਾ ਤਗਮਾ ਜਿੱਤਣ ਤੋਂ ਪਹਿਲਾਂ ਜੇਕਰ ਮੈਂ ਕਹਿੰਦੀ ਸੀ ਕਿ ਉਹ ਵਰਲਡ ਚੈਂਪੀਅਨਸ਼ਿਪ ’ਚ ਤਗਮਾ ਜਿੱਤਣ ਦੀ ਤਿਆਰੀ ਕਰ ਰਹੀ ਹੈ ਤਾਂ ਮਜ਼ਾਕ ਉਡਾਇਆ ਜਾਂਦਾ ਸੀ। ਪਰ ਮੈਨੂੰ ਤੇ ਮੇਰੇ ਸਿਖਲਾਇਰ ਨੂੰ ਪੂਰਾ ਭਰੋਸਾ ਸੀ ਕਿ ਸਖਤ ਮਿਹਨਤ ਨਾਲ ਜ਼ਮੀਨ-ਅਸਮਾਨ ਦੇ ਕੁੰਡੇ ਮਿਲਾਏ ਜਾ ਸਕਦੇ ਹਨ। ਮੇਰੇ ਵਲੋਂ ਲੰਮੀ ਛਾਲ ਲਾਉਣ ’ਤੇ ਫੋਕਸ ਕੀਤਾ ਗਿਆ, ਜਿਸ ਦੇ ਨਤੀਜਾ ਵਜੋਂ ਪੈਰਿਸ ’ਚ ਤਾਂਬੇ ਦਾ ਤਗਮਾ ਜਿੱਤਣ ਦੇ ਨਾਲ-ਨਾਲ ਆਲੋਚਕਾਂ ਦੇ ਮੂੰਹ ਵੀ ਬੰਦ ਕੀਤੇ ਗਏ।(MOREPIC1)
ਅੰਜੂ ਬੌਬੀ ਨੇ ਪਟਿਆਲਾ ’ਚ ਮੁਲਾਕਾਤ ਦੌਰਾਨ ਖੁਲਾਸਾ ਕੀਤਾ ਸੀ ਕਿ ਅਥਲੀਟ ਬਣਨਾ ਉਸ ਦਾ ਨਹੀਂ ਸਗੋਂ ਉਸ ਦੇ ਪਿਤਾ ਦਾ ਸੁਪਨਾ ਸੀ। ਇਸੇ ਦਿਲਚਸਪੀ ਸਦਕਾ ਪਿਤਾ ਵਲੋਂ ਮੈਨੂੰ ਛੋਟੀ 5 ਸਾਲ ਦੀ ਉਮਰ ’ਚ ਟਰੇਨਿੰਗ ਦੇਣੀ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਪ੍ਰਾਇਮਰੀ ਤੱਕ ਮੇਰੀ ਪ੍ਰੋਫੈਸ਼ਨਲ ਖੇਡ ਸਿਖਲਾਈ ਸ਼ੁਰੂ ਹੋ ਗਈ ਸੀ। ਮੇਰੇ ਪਰਿਵਾਰ ’ਚ ਪਹਿਲਾਂ ਕੋਈ ਸਪੋਰਟਸ ’ਚ ਨਹੀਂ ਸੀ। ਇਸ ਲਈ ਮੈਂ ਕਿਸਮਤ ਵਾਲੀ ਹਾਂ ਕਿ ਮਾਪਿਆਂ ਨੇ ਮੈਨੂੰ ਖੇਡਣ ਲਈ ਮੈਦਾਨ ’ਚ ਭੇਜਿਆ। ਇਸ ਦੌਰਾਨ ਸ਼ੁਰੂਆਤ ’ਚ ਮਾਪਿਆਂ ਨੂੰ ਵੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪਏ ਸਨ ਕਿ ਸ਼ਰਟਸ ਤੇ ਸਲੀਵਲੈੱਸ ਖੇਡ ਵਸਤਰ ਪਹਿਨ ਕੇ ਅੰਜੂ ਬੌਬੀ ਬਾਹਰ ਕਿਉਂ ਨਿਕਲਦੀ ਹੈ। ਉਸ ਸਮੇਂ ਮੇਰੇ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਸੀ। ਮੈਂ ਖੇਡ ਮੈਦਾਨ ਤੋਂ ਹੀ ਸਿੱਧਾ ਸਕੂਲ ਜਾਂਦੀ ਸੀ। ਮੇਰੇ ਵਲੋਂ 17 ਸਾਲਾ ਉਮਰ ’ਚ ਲੌਂਗ ਜੰਪ ’ਤੇ ਪੂਰੀ ਤਰ੍ਹਾਂ ਫੋਕਸ ਕੀਤਾ ਗਿਆ। ਇਹ ਈਵੈਂਟ ਅਥਲੈਟਿਕਸ ’ਚ ਸਾਰਿਆਂ ਤੋਂ ਔਖਾ ਹੈ, ਜਿਸ ’ਚ 200 ਤੋਂ ਵੱਧ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ।

ਪੈਰਿਸ ’ਚ ਤਗਮਾ ਜਿੱਤਣ ਤੋਂ ਇਕ ਦਿਨ ਮੇਰੇ ਕੋਚ ਬੌਬੀ ਜਾਰਜ ਵਲੋਂ ਮੈਨੂੰ ਹੌਸਲਾ ਦਿੱਤਾ ਗਿਆ ਕਿ ਫਾਈਨਲ ਮੁਕਾਬਲਾ ਉਸ ਲਈ ਚੰਗਾ ਰਹੇਗਾ। ਇਹ ਮੇਰੇ ਪਹਿਲਾ ਕੌਮਾਂਤਰੀ ਮੁਕਾਬਲਾ ਸੀ, ਜਿਸ ’ਚ ਲੱਖਾਂ ਖੇਡ ਪ੍ਰੇਮੀਆਂ ਸਾਹਮਣੇ ਮੈਨੂੰੂ ਹਰ ਅਥਲੀਟ ਵਾਂਗ ਅਗਨੀ ਪ੍ਰੀਖਿਆ ਦੇਣੀ ਸੀ। ਹਰ ਕੋਚਿੰਗ ਕੈਂਪ ਵਾਂਗ ਮੇਰੇ ਸਿਖਲਾਇਰ ਵਲੋਂ ਮੇਰਾ ਬਲੱਡ ਰਿਦਮ, ਨੀਂਦ, ਸਰੀਰ ਦੀ ਹਰ ਚੀਜ਼ ਹਰ ਲਮਹੇਂ ਲਈ ਟਿਊਨ ਕੀਤੀ ਗਈ। ਟੀਮ ਖੇਡ ’ਚ ਮੈਡਲ ਜਿੱਤਣ ’ਚ ਕਿਸੇ ਖਿਡਾਰੀ ਦਾ ਵੱਧ ਤੇ ਕਿਸੇ ਦਾ ਯੋਗਦਾਨ ਘੱਟ ਹੋ ਸਕਦਾ ਹੈ ਪਰ ਅਥਲੈਟਿਕਸ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਲਈ ਇਕੱਲੇ-ਇਕੱਲੇ ਅਥਲੀਟ ਨੂੰ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਰਹਿਣਾ ਪੈਂਦਾ ਹੈ। ਕੌਮੀ ਤੇ ਕੌਮਾਂਤਰੀ ਮੁਕਾਬਲੇ ਦੌਰਾਨ ਤੁਹਾਡਾ ਪਾਲਾ ਨਰੋਏ ਤੋਂ ਨਰੋਏ ਅਥਲੀਟ ਨਾਲ ਪੈਂਦਾ ਹੈ, ਜਿਸ ’ਚ ਜ਼ਰਾ ਕੁ ਧਿਆਨ ਭਟਕਣ ਨਾਲ ਸਾਰਾ ਕਰੀਅਰ ਦਾਅ ’ਤੇ ਲੱਗ ਜਾਂਦਾ ਹੈ। ਅੰਜੂ ਦਾ ਕਹਿਣਾ ਹੈ ਕਿ ਖੇਡਾਂ ਦਾ ਫੀਲਡ ਦੂਜੇ ਖੇਤਰਾਂ ਤੋਂ ਬਿਲਕੁਲ ਵੱਖਰੀ ਕਿਸਮ ਦਾ ਹੁੰਦਾ ਹੈ, ਜਿਸ ’ਚ ਮਿੰਟਾਂ-ਸੈਕਿੰਡਾਂ ’ਚ ਅਥਲੀਟ ਦੇ ਵਾਰੇ-ਨਿਆਰੇ ਹੋ ਜਾਂਦੇ ਹਨ ਜਾਂ ਖੁੰਝ ਜਾਣ ਨਾਲ ਉਹ ਅਰਸ਼ ਤੋਂ ਫਰਸ਼ ’ਤੇ ਆ ਜਾਂਦਾ ਹੈ। ਹਰ ਮੁਕਾਬਲੇ ’ਚ ਤੁਹਾਨੂੰ ਵੱਖਰੀ ਸੋਚ ਨਾਲ ਦੂਜੇ ਅਥਲੀਟਾਂ ਦੇ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਪੈਂਦਾ ਹੈ।
ਓਲੰਪਿਕ ਅਤੇ ਵਿਸ਼ਵ ਅਥਲੈਟਿਕਸ ਦੇ ਮੁੱਖ ਖੇਡ ਪ੍ਰਬੰਧਕਾਂ ਵਲੋਂ ਅਥਲੀਟਾਂ ਦੇ ਪੁਰਸ਼ ਅਤੇ ਮਹਿਲਾਵਾਂ ਦੀਆਂ ਚਾਰ ਛਾਲਾਂ ਭਾਵ ਲੌਂਗ ਜੰਪ, ਹਾਈ ਜੰਪ, ਟਰਿੱਪਲ ਜੰਪ ਅਤੇ ਪੋਲ ਵਾਲਟ ਮੁਕਾਬਲਿਆਂ ਨੂੰ ਖੇਡਾਂ ਦੀ ਸੂਚੀ ’ਚ ਮਾਨਤਾ ਦਿੱਤੀ ਗਈ ਹੈ। ਹੋਰ ਖੇਡਾਂ ਦੀ ਤਰ੍ਹਾਂ ਭਾਰਤੀ ਅਥਲੀਟਾਂ ਦੀ ਚਾਰ ਸੰਸਾਰ-ਵਿਆਪੀ ਟੂਰਨਾਮੈਂਟਾਂ ਜਿਵੇਂ ਓਲੰਪਿਕਸ ਅਤੇ ਆਲਮੀ ਅਥਲੈਟਿਕਸ ਚੈਂਪੀਅਨਸ਼ਿਪਸ ’ਚ ਹਰ ਕਿਸਮ ਦੇ ਜੰਪਸ ’ਚ ਕਾਰਗੁਜ਼ਾਰੀ ਨਾਂਮਾਤਰ ਹੀ ਹੈ। ਹਾਂ ਏਸ਼ਿਆਈ ਪੱਧਰ ’ਤੇ ਪੁਰਸ਼ ਵਰਗ ’ਚ ਦੱਖਣੀ ਖਿੱਤੇ ਦੇ ਜੰਪਰ ਸੁਰੇਸ਼ ਬਾਬੂ ਨੇ ਲੰਮੀ ਛਾਲ ’ਚ ਇਕ ਵਾਰ ਸੋਨ ਤਗਮਾ ਜ਼ਰੂਰ ਜਿੱਤਿਆ ਹੈ। ਸੁਰੇਸ਼ ਬਾਬੂ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਹੀ ਦੱਖਣੀ ਰਾਜ ਕੇਰਲਾ ਦੀ ਅਥਲੀਟ ਅੰਜੂ ਬੌਬੀ ਜਾਰਜ ਨੇ ਏਸ਼ਿਆਈ ਖੇਡਾਂ ’ਚ ਪਹਿਲੀ ਵਾਰ ਸੋਨੇ ਦਾ ਅਤੇ ਦੂਜੇ ਏਸ਼ਿਆਈ ਖੇਡ ਐਡੀਸ਼ਨ ’ਚ ਚਾਂਦੀ ਦਾ ਮੈਡਲ ਫੁੰਡਿਆ ਹੈ।
ਅੰਜੂ ਬੌਬੀ ਜਾਰਜ ਦੀ ਖੇਡ ਖੇਤਰ ’ਚ ਆਉਣ ਦੀ ਦਾਸਤਾਂ ਬੜੀ ਦਰਦਭਰੀ ਹੈ। ਇਸ ਦੌਰਾਨ ਇਕ ਹਾਦਸੇ ’ਚ ਅੰਜੂ ਦੀ ਲੱਤ ਟੁੱਟਣ ਕਰਕੇ ਇਹ ਕਿਆਸ ਕੀਤਾ ਜਾਣ ਲੱਗਿਆ ਸੀ ਕਿ ਸ਼ਾਇਦ ਉਸ ਦੀ ਮੈਦਾਨ ’ਚ ਵਾਪਸੀ ਸੰਭਵ ਨਾ ਹੋ ਸਕੇ। ਪਰ ਇਸ ਨਾਜ਼ੁਕ ਸਮੇਂ ਅੰਜੂ ਦਾ ਮੱਦਦਗਾਰ ਸਾਬਤ ਹੋਇਆ ਉਸ ਦਾ ਪਤੀ ਬੌਬੀ ਜਾਰਜ। ਉਸ ਦਾ ਪਤੀ ਬੌਬੀ ਜਾਰਜ ਹੀ ਉਸ ਦਾ ਮੁੱਖ ਕੋਚ ਸੀ, ਜਿਸ ਨੇ ਅੰਜੂ ਦੀ ਲੱਤ ’ਤੇ ਲੱਗੀ ਸੱਟ ਭੁੱਲਾ ਕੇ ਛਾਲ ਪਿੱਟ ’ਚ ਵਾਪਸੀ ਸੰਭਵ ਕਰਵਾਈ। ਲੰਬੀ ਛਾਲ ਦੇ ਨਾਲ-ਨਾਲ ਅੰਜੂ ਟਰਿੱਪਲ ਜੰਪ ਵੀ ਲਾਉਂਦੀ ਸੀ। ਅੰਜੂ ਬੌਬੀ ਜਾਰਜ ਵਲੋਂ ਕਰੀਅਰ ’ਚ ਬੈਸਟ ਦੂਰੀ ’ਤੇ ਟਰਿੱਪਲ ਜੰਪ 13.67 ਮੀਟਰ 2002 ’ਚ ਹੈਦਰਾਬਾਦ ’ਚ ਲਾਇਆ ਗਿਆ। ਲੌਂਗ ਜੰਪ ’ਚ ਉਸ ਨੇ ਸਭ ਤੋਂ ਲੰਬੀ 6.83 ਮੀਟਰ ਦੀ ਛਾਲ ਏਥਨਜ਼-2004 ਓਲੰਪਿਕ ਟੂਰਨਾਮੈਂਟ ’ਚ ਲਾਈ, ਜਿੱਥੇ ਅੰਜੂ ਨੂੰ ਫਾਈਨਲ ਖੇਡਣ ਦਾ ਸਫਰ ਤੈਅ ਕਰਕੇ ਓਲੰਪਿਕ ਖੇਡਾਂ ’ਚ 5ਵਾਂ ਰੈਂਕ ਹਾਸਲ ਕੀਤਾ ਸੀ। ਏਥਨਜ਼ ਓਲੰਪਿਕ ’ਚ ਲਾਇਆ 6.83 ਮੀਟਰ ਦਾ ਰਿਕਾਰਡ ਲੌਂਗ ਜੰਪ ਅਜੇ ਵੀ ਇੰਡੀਅਨ ਨੈਸ਼ਨਲ ਰਿਕਾਰਡ ਡਾਇਰੀ ’ਚ ਅੰਜੂ ਦੇ ਨਾਮ ਬੋਲਦਾ ਹੈ।
ਏਸ਼ੀਅਨ ਚੈਂਪੀਅਨ ਅੰਜੂ ਬੌਬੀ ਜਾਰਜ ਦਾ ਜਨਮ ਅਪਰੈਲ 19, 1977 ’ਚ ਪਿੰਡ ਚੀਰੰਚੀਰਾ, ਜ਼ਿਲ੍ਹਾ ਚਾਂਗਨਾਸਰੀ (ਕੇਰਲਾ ਰਾਜ) ’ਚ ਸੀਰੀਅਨ ਪਰਿਵਾਰ ’ਚ ਹੋਇਆ। ਪਿਤਾ ਕੇ ਟੀ ਮਾਰਕੋਸ ਵਲੋਂ ਅੰਜੂ ਜਾਰਜ ਦਾ ਮੁੱਢਲੀ ਪੜ੍ਹਾਈ ਦਾ ਪ੍ਰਬੰਧ ਸੀਕੇਐਮ ਕੋਰੂਥੋਡ ਸਕੂਲ ’ਚ ਕੀਤਾ ਗਿਆ। ਸਕੂਲ ਪੱਧਰ ’ਤੇ ਅੰਜੂ ਨੇ ਰੇਸਾਂ ਲਾਉਣ ਦੀ ਸ਼ੁਰੂਆਤ ਕੀਤੀ। ਅੰਜੂ ਵਲੋਂ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ ਉਸ ਨੇ ਸਕੂਲੀ 100 ਮੀਟਰ ਹਰਡਲਜ਼ ਅਤੇ 4ਗ100 ਰੀਲੇਅ ਰੇਸ ਦੋਹਾਂ ਮੁਕਾਬਲਿਆਂ ’ਚ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਪਿਤਾ ਤੋਂ ਮਿਲੇ ਥਾਪੜੇ ਸਦਕਾ ਅੰਜੂ ਨੇ ਸਕੂਲ ’ਚ ਸੌ ਮੀਟਰ ਹਰਡਲਜ਼ ਅਤੇ ਲੌਂਗ ਜੰਪ ਲਾਉਣਾ ਸ਼ੁਰੂ ਕੀਤਾ। 1991-92 ਅੰਜੂ ਜਾਰਜ ਨੇ ਸਕੂਲਜ਼ ਨੈਸ਼ਨਲ ’ਚ 100 ਮੀਟਰ ਹਰਡਲਜ਼ ’ਚ ਗੋਲਡ ਅਤੇ ਲੌਂਗ ਜੰਪ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸਕੂਲੀ ਸਿੱਖਿਆ ਤੋਂ ਬਾਅਦ ਅੰਜੂ ਜਾਰਜ ਦਾ ਵਿਮਾਲਾ ਕਾਲਜ ’ਚ ਅਡਮਿਸ਼ਨ ਕਰਵਾਇਆ ਗਿਆ। ਵਿਮਾਲਾ ਕਾਲਜ ਅਤੇ ਕਾਲੀਕਟ ਯੂਨੀਵਰਸਿਟੀ ’ਚ ਅੰਜੂ ਲਗਾਤਾਰ ਨੇ 100 ਹਰਡਲਜ਼ ਅਤੇ ਲੌਂਗ ਜੰਪ ਦੇ ਅਭਿਆਸ ’ਤੇ ਆਪਣਾ ਧਿਆਨ ਕੇਂਦਰਤ ਕੀਤਾ। ਕਾਲੀਕਟ ਯੂਨੀਵਰਸਿਟੀ ’ਚ ਅੰਜੂ ਬੌਬੀ ਨੈਸ਼ਨਲ ਟਰਿੱਪਲ ਜੰਪਰ ਅਤੇ ਕੋਚ ਬੌਬੀ ਜਾਰਜ ਦੇ ਸੰਪਰਕ ’ਚ ਆਈ, ਜਿਸ ਵਲੋਂ ਮਿਲੀ ਪ੍ਰੇਰਨਾ ਸਦਕਾ ਅੰਜੂ ਜਾਰਜ ਨੇ ਲੌਂਗ ਅਤੇ ਟਰਿੱਪਲ ਜੰਪ ’ਤੇ ਹੱਥ ਅਜ਼ਮਾਉਣਾ ਸ਼ੁਰੂ ਕੀਤਾ। ਬੌਬੀ ਜਾਰਜ ਤੋਂ ਟਰੇਂਡ ਹੋਣ ਬਾਅਦ ਅੰਜੂ ਨੇ ਦਿੱਲੀ-1996 ਦੀ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਹਾਸਲ ਕੀਤਾ। ਬੰਗਲੌਰ-1999 ਫੈਡਰੇਸ਼ਨ ਕੱਪ ’ਚ ਅੰਜੂ ਜਾਰਜ ਨੇ ਟਰਿੱਪਲ ਜੰਪ ’ਚ ਨੈਸ਼ਨਲ ਰਿਕਾਰਡ ਬਣਾਉਣ ’ਚ ਕਾਮਯਾਬੀ ਹਾਸਲ ਕੀਤੀ। ਤਿਰੂਵਨੰਤਪੂਰਮ-2001 ਨੈਸ਼ਨਲ ਸਰਕਿਟ ਮੀਟ ’ਚ ਅੰਜੂ ਬੌਬੀ ਨੇ ਲੌਂਗ ਜੰਪ ’ਚ ਆਪਣੇ ਰਿਕਾਰਡ ਬਰੇਕ ਕਰਕੇ 6.74 ਮੀਟਰ ਦੀ ਇਤਿਹਾਸਕ ਲੰਮੀ ਛਾਲ ਮਾਰਨ ’ਚ ਸਫਲਤਾ ਹਾਸਲ ਕੀਤੀ। ਇਸੇ ਸਾਲ ਲੁਧਿਆਣਾ ਦੀਆਂ ਕੌਮੀ ਖੇਡਾਂ ’ਚ ਅੰਜੂ ਬੌਬੀ ਜਾਰਜ ਨੇ ਲੰਮੀ ਛਾਲ ਅਤੇ ਟਰਿੱਪਲ ਜੰਪ ’ਚ ਦੋ ਸੋਨ ਤਗਮੇ ਆਪਣੇ ਗਲੇ ਦਾ ਸ਼ਿੰਗਾਰ ਬਣਾਏ।
ਕੌਮਾਂਤਰੀ ਪੱਧਰ ’ਤੇ ਅੰਜੂ ਜਾਰਜ ਨੇ ਲੰਬੀ ਛਾਲ ’ਚ ਸਭ ਤੋਂ ਪਹਿਲਾ ਤਾਂਬੇ ਦਾ ਤਗਮਾ 2002 ’ਚ ਇੰਗਲੈਂਡ ਦੇ ਫੁਟਬਾਲ ਖੇਡ ਲਈ ਮਕਬੂਲ ਸ਼ਹਿਰ ਮਾਨਚੈਸਟਰ ’ਚ ਹੋਈਆਂ ਕਾਮਨਵੈਲਥ ਗੇਮਜ਼ ’ਚ ਜਿੱਤਿਆ। ਇਥੇ ਅੰਜੂ ਨੇ 6.49 ਮੀਟਰ ਦੀ ਲੰਮੀ ਛਾਲ ਲਾਈ। ਇਸੇ ਸਾਲ ਅੰਜੂ ਨੇ ਬੂਸਾਨ-2002 ’ਚ ਹੋਈਆਂ ਏਸ਼ਿਆਈ ਖੇਡਾਂ ’ਚ ਸੋਨੇ ਦਾ ਤਗਮਾ ਜਿੱਤ ਕੇ ਉਨ੍ਹਾਂ ਦੇ ਸਾਰੇ ਦਾਅਵੇ ਝੂਠੇ ਸਾਬਤ ਕਰ ਦਿੱਤੇ ਜਿਹੜੇ ਲੱਤ ’ਤੇ ਚੋਟ ਲੱਗਣ ’ਤੇ ਅੰਜੂ ਦੇ ਖੇਡ ਕਰੀਅਰ ਨੂੰ ਸਮਾਪਤ ਸਮਝੀ ਬੈਠੇ ਸਨ।

ਫਰਾਂਸ ਦੀ ਰਾਜਧਾਨੀ ਪੈਰਿਸ ’ਚ 2003 ’ਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਅੰਜੂ ਨੇ 6.70 ਮੀਟਰ ਦੀ ਲੰਮੀ ਛਾਲ ਨਾਲ ਤਾਂਬੇ ਦਾ ਤਗਮਾ ਜਿੱਤ ਕੇ ਆਪਣੇ ਨਾਮ ਨੂੰ ਦੁਨੀਆਂ ਦੇ ਖੇਡ ਨਕਸ਼ੇ ’ਤੇ ਚਮਕਾਇਆ। ਅੰਜੂ ਦੇਸ਼ ਦੀ ਮਹਿਲਾ ਅਤੇ ਪੁਰਸ਼ ਵਰਗ ਦੀ ਪਲੇਠੀ ਅਥਲੀਟ ਹੈ, ਜਿਸ ਨੇ ਪੈਰਿਸ ਦੇ ਸੰਸਾਰ-ਵਿਆਪੀ ਅਥਲੈਟਿਕਸ ਮੁਕਾਬਲੇ ’ਚ ਤਾਂਬੇ ਦਾ ਤਗਮਾ ਜਿੱਤਿਆ ਹੈ। ਮੋਂਟੇ ਕਾਰਲੋ-2005 ’ਚ ਖੇਡੀ ਗਈ ਆਲਮੀ ਅਥਲੈਟਿਕਸ ਮੀਟ ’ਚ ਅੰਜੂ ਨੇ ਸਿਲਵਰ ਮੈਡਲ ਜਿੱਤ ਕੇ ਕੁੱਲ ਜਗਤ ਦੇ ਖੇਡ ਹਲਕਿਆਂ ’ਚ ਭਾਰਤ ਦਾ ਨਾਮ ਰੌਸ਼ਨ ਕੀਤਾ। ਇਸ ਵਿਸ਼ਵ-ਵਿਆਪੀ ਅਥਲੈਟਿਕਸ ਮੁਕਾਬਲੇ ’ਚ ਸੋਨ ਤਗਮਾ ਜਿੱਤਣ ਵਾਲੀ ਰਸ਼ੀਅਨ ਅਥਲੀਟ ਤਤੀਆਨਾ ਕੋਤੋਵਾ ਦਾ ਡਰੱਗ ਟੈਸਟ ਫੇਲ੍ਹ ਹੋਣ ਸਦਕਾ ਸਿਲਵਰ ਮੈਡਲ ਜੇਤੂ ਅੰਜੂ ਬੌਬੀ ਜਾਰਜ ਨੂੰ ਗੋਲਡ ਮੈਡਲ ਜੇਤੂ ਐਲਾਨਿਆ ਗਿਆ। ਇਸੇ ਸਾਲ ਦੱਖਣੀ ਕੋਰੀਆ ਦੇ ਇੰਚੋਨ ਸਿਟੀ ’ਚ ਖੇਡੀ ਗਈ 16ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ’ਚ ਅੰਜੂ ਨੇ ਗੋਲਡ ਮੈਡਲ ’ਤੇ 6.65 ਮੀਟਰ ਦੀ ਛਾਲ ਨਾਲ ਦੇਸ਼-ਵਿਦੇਸ਼ ਦੇ ਖੇਡ ਪੇ੍ਰਮੀਆਂ ਨੂੰ ਜਿੱਤ ਨਾਲ ਨਿਹਾਲ ਕੀਤਾ। 2006 ’ਚ ਅੰਜੂ ਨੂੰ ਏੇਸ਼ਿਆਈ ਗੇਮਜ਼ ’ਚ ਦੂਜੀ ਵਾਰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਮਿਲਿਆ। ਦੋਹਾ-2008 ’ਚ ਹੋਈਆਂ ਏਸ਼ੀਅਨ ਖੇਡਾਂ ’ਚ ਅੰਜੂ ਨੇ ਚਾਂਦੀ ਦੇ ਤਗਮੇ ਲਈ 6.83 ਮੀਟਰ ਦੀ ਛਾਲ ਲਾਉਣ ਸਦਕਾ ਲਗਾਤਾਰ ਦੂਜਾ ਮੈਡਲ ਜਿੱਤਿਆ। ਜੌਰਡਨ ਦੀ ਰਾਜਧਾਨੀ ਉਮਾਨ ’ਚ 2007 ’ਚ ਖੇਡੀ ਗਈ 17ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ’ਚ ਅੰਜੂ ਬੌਬੀ 6.65 ਮੀਟਰ ਨਾਲ ਸਿਲਵਰ ਮੈਡਲ ਜਿੱਤਣ ਨਾਲ ਓਸਾਕਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਸ ’ਚ ਕੁਆਲੀਫਾਈ ਕਰਨ ਸਫਲ ਜ਼ਰੂਰ ਹੋਈ ਪਰ ਓਸਾਕਾ-2007 ਦੀ ਆਲਮੀ ਅਥਲੈਟਿਕਸ ਮੀਟ ’ਚ ਉਸ ਨੂੰ 7ਵਾਂ ਰੈਂਕ ਹਾਸਲ ਹੋਇਆ।
ਕੋਚੀ ’ਚ ਖੇਡੀ ਗਈ ਤੀਜੀ ਸਾਊਥ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ’ਚ ਅੰਜੂ ਜਾਰਜ ਨੇ ਘਰੇਲੂ ਮੈਦਾਨ ’ਤੇ 6.50 ਮੀਟਰ ਦੀ ਲੰਮੀ ਛਾਲ ਨਾਲ ਗੋਲਡ ਮੈਡਲ ’ਤੇ ਕਬਜ਼ਾ ਜਮਾਇਆ। ਦੋਹਾ-2008 ’ਚ ਖੇਡੇ ਗਏ ਏਸ਼ੀਅਨ ਇਨਡੋਰ ਅਥਲੈਟਿਕਸ ਮੁਕਾਬਲੇ ’ਚ ਸਿਲਵਰ ਮੈਡਲ ਡੁੰਗਣ ਵਾਲੀ ਅੰਜੂ ਬੌਬੀ ਜਾਰਜ ਪੇਇਚਿੰਗ-2008 ਓਲੰਪਿਕ ਖੇਡਣ ਲਈ ਕੁਆਲੀਫਾਈ ਮਾਰਕ ਸਰ ਕਰਨ ’ਚ ਪਛੜ ਗਈ, ਜਿਸ ਸਦਕਾ ਉਸ ਨੇ ਆਪਣੀ ਖੇਡ ਵਰਦੀ ਸਦਾ ਲਈ ਕਿੱਲੀ ’ਤੇ ਟੰਗ ਦਿੱਤੀ।
ਕੇਰਲਾ ਸਰਕਾਰ ਵਲੋਂ ਅੰਜੂ ਬੌਬੀ ਜਾਰਜ ਨੂੰ ‘ਕੇਰਲਾ ਸਟੇਟ ਸਪੋਰਟਸ ਕੌਂਸਲ’ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਪਰ 22 ਜੂਨ, 2016 ’ਚ ਅੰਜੂ ਨੇ ਇਹ ਅਹੁਦਾ ਤਿਆਗ ਦਿੱਤਾ। ਮੌਜੂਦਾ ਸਮੇਂ ਅੰਜੂ ‘ਟੀ.ਓ.ਪੀ.ਐਸ.’ (ਟਾਰਗਟ ਓਲੰਪਿਕ ਪੋਡੀਅਮ ਸਕੀਮ) ਦੀ ਚੇਅਰਪਰਸਨ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਅੰਜੂ ਜਾਰਜ ਨੂੰ ‘ਖੇਲੋ ਇੰਡੀਆ ਪ੍ਰੋਜੈਕਟ ਇੰਸਟੀਚਿਊਟ’ ’ਚ ਐਗਜ਼ੈਕਟਿਵ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਖਿਡਾਰੀਆਂ ਦੇ ਇਸਾਈ ਪਰਿਵਾਰ ’ਚ ਓਲੰਪੀਅਨ ਅਥਲੀਟ ਅੰਜੂ ਬੌਬੀ ਜਾਰਜ ਤੋਂ ਇਲਾਵਾ ਪਤੀ ਬੌਬੀ ਜਾਰਜ ਤੋਂ ਲੜਕਾ ਆਰੋਨ ਅਤੇ ਧੀ ਐਂਡਰੀਆ ਹਨ। ਸਾਲ-2001 ’ਚ ਸੰਸਾਰ ਪੱਧਰ ’ਤੇ 61ਵੀਂ ਰੈਂਕਿੰਗ ਹਾਸਲ ਅੰਜੂ ਬੌਬੀ ਜਾਰਜ ਦੀ ਸਖਤ ਮਿਹਨਤ ਦਾ ਨਤੀਜਾ ਇਹ ਸੀ ਕਿ 2003 ’ਚ ਕੇਵਲ ਦੋ ਸਾਲ ਬਾਅਦ ਵਿਸ਼ਵ ਰੈਂਕਿੰਗ ’ਚ 6ਵਾਂ ਪਾਏਦਾਨ ਹਾਸਲ ਕੀਤਾ। 2002 ’ਚ ‘ਅਰਜੁਨਾ ਅਵਾਰਡ’ ਅਤੇ ‘ਪਦਮਸ਼੍ਰੀ ਅਵਾਰਡ’ ਨਾਲ ਸਨਮਾਨੀ ਗਈ ਅੰਜੂ ਬੌਬੀ ਜਾਰਜ ਅੱਜ-ਕੱਲ ਕਸਟਮਜ਼ ਵਿਭਾਗ ਬੰਗਲੌਰ ’ਚ ਵੱਡੇ ਅਹੁਦੇ ’ਤੇ ਤਾਇਨਾਤ ਹੈ।
ਸਾਬਕਾ ਓਲੰਪੀਅਨ ਅਥਲੀਟ ਅੰਜੂ ਬੌਬੀ ਇੰਡੀਅਨ ਅਥਲੈਟਿਕਸ ਫੈਡਰੇਸ਼ਨ ਦੀ ਪਹਿਲੀ ਮਹਿਲਾ ਉਪ-ਪ੍ਰਧਾਨ ਹੈ। ਕੌਮਾਂਤਰੀ ਖੇਡ ਮੁਕਾਬਲਿਆਂ ’ਚ 9 ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਹਾਸਲ ਕਰਨ ਵਾਲੀ ਅੰਜੂ ਦਾ ਕਹਿਣਾ ਹੈ ਕਿ ਟੋਕੀਓ ਓਲੰਪਿਕ ’ਚ ਫੀਲਡ ਐਂਡ ਟਰੈਕ ਈਵੈਂਟ ’ਚ ਨੀਰਜ ਚੋਪੜਾ ਵਲੋਂ ਜੈਵਲਿਨ ’ਚ ਗੋਲਡ ਮੈਡਲ ਜਿੱਤਣ ਨਾਲ ਦੇਸ਼ ਦੇ ਅਥਲੀਟਾਂ ’ਚ ਨਵਾਂ ਜੋਸ਼ ਭਰਿਆ ਗਿਆ ਹੈ। ਓਲੰਪਿਕ ਖੇਡਾਂ ’ਚ ਕੋਈ ਵੀ ਮੈਡਲ ਜਿੱਤਣਾ ਹਰੇਕ ਖਿਡਾਰੀ ਦਾ ਸੁਪਨਾ ਹੁੰਦਾ ਹੈ। ਪਰ ਮੇਰਾ ਇਹ ਸੁਪਨਾ ਅਧੂਰਾ ਰਹਿ ਗਿਆ ਹੈ, ਜਿਸ ਦਾ ਮੈਨੂੰ ਪੂਰੀ ਜ਼ਿੰਦਗੀ ਮਲਾਲ ਰਹੇਗਾ। ਹੁਣ ਮੇਰੇ ਤੇ ਬੌਬੀ ਜਾਰਜ ਵਲੋਂ ਇਹ ਸੁਪਨਾ ਸਾਕਾਰ ਕਰਨ ਲਈ ਬੱਚਿਆਂ ਨੂੰ ਅਥਲੈਟਿਕਸ ਖੇਡਣ ਲਈ ਮੈਦਾਨ ’ਚ ਉਤਾਰ ਦਿੱਤਾ ਗਿਆ ਹੈ।

ਵੀਡੀਓ

ਹੋਰ
Have something to say? Post your comment
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ

: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ

ਭਾਰਤ ਨੇ 17 ਸਾਲ ਬਾਅਦ ਜਿੱਤਿਆ T-20 ਵਿਸ਼ਵ ਕੱਪ, ਪੰਜਾਬ ਸਮੇਤ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ

: ਭਾਰਤ ਨੇ 17 ਸਾਲ ਬਾਅਦ ਜਿੱਤਿਆ T-20 ਵਿਸ਼ਵ ਕੱਪ, ਪੰਜਾਬ ਸਮੇਤ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ

ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ: ਮੀਤ ਹੇਅਰ

: ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ: ਮੀਤ ਹੇਅਰ

ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

: ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

: IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

 ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

: ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

: ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

: ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

: ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

: ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

X