Hindi English Tuesday, 25 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸੱਭਿਆਚਾਰ/ਖੇਡਾਂ

More News

ਯੁਵਰਾਜ ਕਾਰਨ ਅੰਗਦ ਬਾਵਾ ਨੇ ਚੁਣੀ ਨੰਬਰ-12 ਜਰਸੀ

Updated on Wednesday, March 30, 2022 20:38 PM IST

ਯੁਵਰਾਜ ਦੀ ਛੇ ਸਿਰਸਰਾਂ ਵਾਲੀ ਪਾਰੀ ਤੋਂ ਪ੍ਰੇਰਤ ਹੈ ਅੰਗਦ ਬਾਵਾ
ਚੰਡੀਗੜ੍ਹ: 30 ਮਾਰਚ, ਸੁਖਵਿੰਦਰਜੀਤ ਸਿੰਘ ਮਨੌਲੀ 
ਅੰਡਰ-19 �ਿਕਟ ਵਰਲਡ ਕੱਪ-2022 ’ਚ ਸਟਾਰ �ਿਕਟਰ ਰਾਜ ਅੰਗਦ ਸਿੰਘ ਬਾਵਾ ਦੇ ਖੇਡ ਕਰੀਅਰ ’ਚ ਸਾਬਕਾ ਹਰਫਨਮੌਲਾ ਕਿ੍ਰਕਟਰ ਯੁਵਰਾਜ ਸਿੰਘ ਦਾ ਵੱਡਮੁੱਲਾ ਯੋਗਦਾਨ ਹੈ। ਰਾਜ ਅੰਗਦ ਬਾਵਾ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦਾ ਮੁੱਢਲਾ ਕੋਚ ਉਨ੍ਹਾਂ ਦਾ ਪਿਤਾ ਸੁਖਵਿੰਦਰ ਸਿੰਘ ਬਾਵਾ ਹਨ ਪਰ ਉਨ੍ਹਾਂ ਬੱਲੇਬਾਜ਼ੀ ’ਚ ਬਿਲਕੁਲ ਯੁਵਰਾਜ ਸਿੰਘ ਦੀ ਕਾਪੀ ਭਾਵ ਨਕਲ ਕੀਤੀ ਹੈ। ਇਸ ਸਬੱਬ ਹੀ ਹੈ ਕਿ ਯੁਵਰਾਜ ਸਿੰਘ ਤੇ ਰਾਜ ਅੰਗਦ ਬਾਵਾ ਦੀ ਜਨਮ ਤਰੀਕ 12 ਹੈ। ਤੂਫਾਨੀ �ਿਕਟਰ ਰਹੇ ਯੁਵਰਾਜ ਸਿੰਘ ਦੀ ਨੰਬਰ-12 ਜਰਸੀ ਨੂੰ ਰਿਟਾਇਰ ਕਰ ਦਿੱਤਾ ਗਿਆ ਸੀ ਪਰ ਅੰਗਦ ਬਾਵਾ ਨੇ ਇਸੇ ਜਰਸੀ ਨੰਬਰ-12 ਨੂੰ ਪਹਿਨਣ ’ਚ ਪਹਿਲ ਕੀਤੀ ਹੈ। ਅੰਗਦ ਬਾਵਾ ਇਸੇ ਨੰਬਰ ਵਾਲੀ ਜਰਸੀ ਨਾਲ ਪਿੱਚ ’ਤੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਦੇ ਨਜ਼ਰੀ ਆਉਂਦੇ ਹਨ। ਜੂਨੀਅਰ �ਿਕਟਰ ਰਾਜ ਅੰਗਦ ਸਿੰਘ ਬਾਵਾ ਆਈਪੀਐਲ ’ਚ ਨਵੀਂ ਸ਼ੁਰੂਆਤ ਕਰਨ ਲਈ ਹੱਥਾਂ ’ਤੇ ਥੁੱਕੀ ਨਜ਼ਰ ਆ ਰਹੇ, ਜਿਸ ਆਈਪੀਐਲ ’ਚ ਕਿਸੇ ਸਮੇਂ ਯੁਵਰਾਜ ਸਿੰਘ ਦਾ ਸਿੱਕਾ ਚੱਲਦਾ ਸੀ। ਯੁਵਰਾਜ ਸਿੰਘ ਆਈਪੀਐਲ ’ਚ ਉਸੇ �ਿਕਟ ਟੀਮ ਦੇ ਕਪਤਾਨ ਸਨ, ਜਿਸ ’ਚ ਅੰਗਦ ਬਾਵਾ ਨੂੰ ਬਰੇਕ ਹਾਸਲ ਹੋਈ ਹੈ।
ਯੁਵਰਾਜ ਸਿੰਘ ਨੇ ਰਾਜ ਅੰਗਦ ਬਾਵਾ ਦੇ ਪਿਤਾ ਸੁਖਵਿੰਦਰ ਸਿੰਘ ਬਾਵਾ ਤੋਂ ਕੋਚਿੰਗ ਹਾਸਲ ਕੀਤੀ ਸੀ। ਰਾਜ ਅੰਗਦ ਨੂੰ ਉਸ ਦੇ ਪਿਤਾ ਵਲੋਂ ਤਿਆਰ ਕੀਤਾ ਗਿਆ ਹੈ। ਯੁਵਰਾਜ ਸਿੰਘ ਨੇ ਵੀ ਖੁਲਾਸਾ ਕੀਤਾ ਹੈ ਕਿ ਅੰਗਦ ਬਾਵਾ ਦੇ ਪਿਤਾ ਉਹ ਟਰੇਨੀ ਰਹੇ ਹਨ। ਰਾਜ ਅੰਗਦ ਦਾ ਕਹਿਣਾ ਹੈ ਕਿ ਉਹ ਯੁਵਰਾਜ ਸਿੰਘ ਨੂੰ ਛੋਟੇ ਹੁੰਦਿਆਂ ਬਹੁਤ ਮਿਲ ਚੁੱਕਾ ਹੈ। ਯੁਵਰਾਜ ਸਿੰਘ ਜਦੋਂ ਵੀ �ਿਕਟ ਅਕਾਡਮੀ ’ਚ ਆਉਂਦੇ ਸਨ ਤਾਂ ਉਹ ਸਾਰੇ ਯੂਥ �ਿਕਟਰਾਂ ਨਾਲ ਫੋਟੋ ਖਿਚਵਾਉਂਦੇ ਸਨ। ਰਾਜ ਅੰਗਦ ਦਾ ਕਹਿਣਾ ਹੈ ਕਿ ਮੇਰੀ ਇਕੱਲੇ ਦੀ ਯੁਵਰਾਜ ਸਿੰਘ ਨਾਲ ਇਕ ਫੋਟੋ ਹੈ, ਜਿਹੜੀ ਉਸ ਦੀ ਪਸੰਦੀਦਾ ਫੋਟੋ ਹੈ। ਇਹ ਫੋਟੋ ਅਖਬਾਰ ’ਚ ਛਪ ਚੁੱਕੀ ਹੈ। ਅੰਗਦ ਸਿੰਘ ਬਾਵਾ ਦਾ ਕਹਿਣਾ ਹੈ ਕਿ ਇਕ ਵਾਰ ਯੁਵਰਾਜ ਸਿੰਘ ਨੇ ਰਣਜੀ ਟਰਾਫੀ ਦੌਰਾਨ ਆਟੋਗ੍ਰਾਫ ਵੀ ਦਿੱਤਾ ਸੀ। ਬਾਵਾ ਨੇ ਖੁਲਾਸਾ ਕੀਤਾ ਕਿ ਜਦੋਂ ਉਸ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਕੀਤਾ ਤਾਂ ਬੈਟ ਨੂੰ ਖੱਬੇ ਹੱਥ ਨਾਲ ਚੁੱਕਿਆ ਸੀ। ਮੇਰੇ ਵਲੋਂ ਇਸ ਤਰ੍ਹਾਂ ਕਰਨ ’ਤੇ ਮੇਰੇ ਕੋਚ ਪਿਤਾ ਬਹੁਤ ਹੈਰਾਨ ਸਨ ਕਿ ਉਹ ਸਾਰੇ ਕੰਮ ਸੱਜੇ ਹੱਥ ਨਾਲ ਕਰਦਾ ਹੈ ਪਰ ਬੈਟਿੰਗ ਖੱਬੇ ਹੱਥ ਨਾਲ ਕਰਦਾ ਹੈ। ਪਿਤਾ ਨੇ ਮੈਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਪਰ ਮੇਰੇ ਸਿਰ ’ਤੇ ਯੁਵਰਾਜ ਸਿੰਘ ਬਣਨ ਦਾ ਭੂਤ ਸਵਾਰ ਸੀ।
ਯੁਵਰਾਜ ਸਿੰਘ ਦੀ ਪਸੰਦੀਦਾ ਪਾਰੀ ਬਾਰੇ ਚਰਚਾ ਕਰਦਿਆਂ ਅੰਗਦ ਬਾਵਾ ਨੇ ਕਿਹਾ ਕਿ ਉਹ ਮੇਰੇ ਆਦਰਸ਼ ਹਨ ਤੇ ਛੇ ਸਿਕਸਰਾਂ ਵਾਲੀ ਯੁਵਰਾਜ ਸਰ ਦੀ ਪਾਰੀ ਮੇਰੇ ਲਈ ਪ੍ਰੇਰਨਾ ਦਾ ਸਰੋਤ ਰਹੇਗੀ। ਯੁਵਰਾਜ ਸਿੰਘ ਨੇ ਇਕ ਓਵਰ ’ਚ ਲਗਾਤਾਰ ਛੇ ਸਿਕਸਰ ਇੰਗਲੈਂਡ ਦੇ ਗੇਂਦਬਾਜ਼ ਸਟੂਅਰਟ ਬਰਾਡ ਨੂੰ ਮਾਰੇ ਸਨ। ਇਸ ਤੋਂ ਬਾਅਦ ਰਾਜ ਅੰਗਦ ਨੂੰ ਯੁਵਰਾਜ ਸਿੰਘ ਦੀ ਮੋਹਾਲੀ ’ਚ ਟੀ-20 ਮੈਚ ’ਚ ਖੇਡੀ ਪਾਰੀ ਯਾਦ ਹੈ, ਜਿਸ ’ਚ ਯੁਵਰਾਜ ਸਿੰਘ ਨੇ 23 ਗੇਂਦਾਂ ’ਚ 60 ਦੌੜਾਂ ਬਣਾਈਆਂ ਸਨ। ਇਸ ਮੈਚ ’ਚ ਯੁਵਰਾਜ ਸਿੰਘ ਨੇ 3 ਵਿਕਟਾਂ ਵੀ ਝਟਕਾਈਆਂ ਸਨ, ਜਿਸ ਕਰਕੇ ਉਹ ‘ਮੈਨ ਆਫ ਦਿ ਮੈਚ’ ਬਣੇ ਸਨ। ਅੰਗਦ ਬਾਵਾ ਦਾ ਮੰਨਣਾ ਹੈ ਕਿ ਕਈ ਯੁਵਰਾਜ ਸਰ ਉਸ ਸਮੇਂ ਬੱਲਬਾਜ਼ੀ ਕਰਨ ਨਹੀ ਪਿੱਚ ’ਤੇ ਨਿੱਤਰਦੇ ਸਨ ਜਦੋਂ ਟੀਮ ਇੰਡੀਆ ਸੰਕਟ ’ਚ ਘਿਰੀ ਹੁੰਦੀ ਸੀ ਅਤੇ ਇਸ ਨਾਜ਼ੁਕ ਸਮੇਂ ਉਹ ਸੰਕਟਮੋਚਨ ਬਣ ਕੇ ਮੈਚ ’ਚ ਜਿੱਤ ਦਾ ਝੰਡਾ ਬੁਲੰਦਾ ਕਰਦੇ ਸਨ। ਅੰਗਦ ਬਾਵਾ ਦੀ ਖੁਹਾਇਸ਼ ਹੈ ਕਿ ਉਹ ਵੀ ਯੁਵਰਾਜ ਸਰ ਦੀ ਤਰ੍ਹਾਂ ਦੁਨੀਆਂ ਦੇ ਮਹਾਨ ਬੱਲੇਬਾਜ਼ਾਂ ਦੀ ਕਤਾਰ ਭਾਵ ਕਲੱਬ ’ਚ ਸ਼ਾਮਲ ਹੋਣ। ਉਸ ਦਾ ਸੁਪਨਾ ਹੈ ਕਿ ਟੀਮ ਇੰਡੀਆ ਨੂੰ ਜਦੋਂ ਉਸ ਦੀ ਜ਼ਰੂਰਤ ਹੋਵੇਗੀ ਉਸ ਵਲੋਂ ਹਰ ਵਾਰ ਚੰਗੀ ਤਰ੍ਹਾਂ ਪ੍ਰਫਾਰਮ ਕੀਤਾ ਜਾਵੇਗਾ।
ਫੋਟੋ ਕੈਪਸ਼ਨ: (੨੯੨੫੨) ਅੰਡਰ-19 ਵਿਸ਼ਵ �ਿਕਟ ਟਰਾਫੀ ਨਾਲ ਸਟਾਰ �ਿਕਟਰ ਰਾਜ ਅੰਗਦ ਬਾਵਾ।
(੨੯੨੫੩) ਮਰਹੂਮ ਹਾਕੀ ਓਲੰਪੀਅਨ ਤਰਲੋਚਨ ਸਿੰਘ ਬਾਵਾ (ਰਾਜ ਅੰਗਦ ਦਾ ਦਾਦਾ) ਦੀ ਗੋਦ ’ਚ ਬੈਠਾ ਰਾਜ ਅੰਗਦ ਸਿੰਘ ਬਾਵਾ।

ਵੀਡੀਓ

ਹੋਰ
Have something to say? Post your comment
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ

: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ T-20 ਤੋਂ ਲਿਆ ਸੰਨਿਆਸ

ਭਾਰਤ ਨੇ 17 ਸਾਲ ਬਾਅਦ ਜਿੱਤਿਆ T-20 ਵਿਸ਼ਵ ਕੱਪ, ਪੰਜਾਬ ਸਮੇਤ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ

: ਭਾਰਤ ਨੇ 17 ਸਾਲ ਬਾਅਦ ਜਿੱਤਿਆ T-20 ਵਿਸ਼ਵ ਕੱਪ, ਪੰਜਾਬ ਸਮੇਤ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ

ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ: ਮੀਤ ਹੇਅਰ

: ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ: ਮੀਤ ਹੇਅਰ

ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

: ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ

IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

: IPL 2024: ਮੋਹਾਲੀ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਅੱਜ

 ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

: ਮੋਹਾਲੀ:ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਅੱਜ ਹੋਵੇਗਾ ਮੁਕਾਬਲਾ

ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

: ਸੰਗਤਪੁਰਾ ਵਿਖੇ 30ਵੇਂ ਕਬੱਡੀ ਟੂਰਨਾਮੈਂਟ ਦਾ ਆਯੋਜਨ

ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

: ਸਰਕਾਰੀ ਮਿਡਲ ਸਕੂਲ ਓਇੰਦ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਮੈਡਲ

ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

: ਵਿਕਾਸ ਕੁਮਾਰ ਨੇ 9ਵੀਂ ਮਿਸਟਰ ਮੋਹਾਲੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

: ਤੇਜਿੰਦਰ ਤੂਰ ਤੇ ਹਰਮਿਲਨ ਬੈਂਸ ਨੇ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ੇ ਜਿੱਤੇ

X