ਮੋਰਿੰਡਾ, 26 ਮਾਰਚ ( ਭਟੋਆ )
ਮੋਰਿੰਡਾ ਦੀ ਸਮਾਜ ਸੇਵੀ ਸੰਸਥਾ ਲਾਇਨਜ਼ ਵੈਲਫੇਅਰ ਚੈਰੀਟੇਬਲ ਸੁਸਾਇਟੀ ਵਲੋਂ ਪੁਰਾਣੇ ਰੇਲਵੇ ਸਟੇਸ਼ਨ ਮੋਰਿੰਡਾ ਨਜ਼ਦੀਕ ਬੱਚਿਆਂ ਦੇ ਖੇਡਣ ਲਈ ਇਨਡੋਰ ਬੈਡਮਿੰਟਨ ਸਟੇਡੀਅਮ ਅਤੇ ਯੋਗਾ ਸਿਖਲਾਈ ਕੇਂਦਰ ਦਾ ਨਿਰਮਾਣ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਨਿਰਦੇਸ਼ਕ ਵਿਜੇ ਸ਼ਰਮਾ ਟਿੰਕੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਨੇ ਦੱਸਿਆ ਕਿ ਗਾਰਡਨ ਕਲੋਨੀ ਮੋਰਿੰਡਾ ਵਿੱਚ ਲਾਇਨਜ਼ ਵੈਲਫੇਅਰ ਚੈਰੀਟੇਬਲ ਸੁਸਾਇਟੀ ਵਲੋਂ ਸਮਾਜ ਸੇਵੀ ਕੰਮਾਂ ਲਈ ਇਮਾਰਤ ਬਣਾਈ ਹੋਈ ਹੈ। ਜਿਸ ਵਿੱਚ ਕਿ ਮੁਫਤ ਮੈਡੀਕਲ ਕੈਂਪ, ਮੁਫਤ ਯੋਗਾ ਕੈਂਪ, ਖਿਡਾਰੀਆਂ ਲਈ ਮੁਫਤ ਬੈਡਮਿੰਟਨ ਦਿਨ ਅਤੇ ਰਾਤ ਖੇਡਣ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਟਿੰਕੂ ਨੇ ਦੱਸਿਆ ਕਿ ਲੋੜਵੰਦਾਂ ਲਈ ਸੁਸਾਇਟੀ ਵਲੋਂ ਲਗਾਤਾਰ ਦਵਾਈਆਂ ਅਤੇ ਕੱਪੜੇ ਦੇਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਲੰਘੀ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਦੇ ਕੋਟੇ ਵਿੱਚੋਂ 10 ਲੱਖ ਰੁਪਏ ਦੀ ਗ੍ਰਾਂਟ ਸੁਸਾਇਟੀ ਨੂੰ ਦਿੱਤੀ ਗਈ ਸੀ। ਜਿਸ ਨਾਲ ਇੱਕ ਵਧੀਆ ਇਨਡੋਰ ਬੈਡਮਿੰਟਨ ਸਟੇਡੀਅਮ ਬਣ ਕੇ ਤਿਆਰ ਹੋ ਗਿਆ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਚਾਹਵਾਨ ਖਿਡਾਰੀ ਅਤੇ ਲੋੜ੍ਹਵੰਦ ਵਿਅਕਤੀ ਇਸ ਸੰਸਥਾ ਰਾਹੀਂ ਲਾਭ ਲੈਣ ਲਈ ਗਾਰਡਨ ਕਲੋਨੀ ਮੋਰਿੰਡਾ ਵਿੱਚ ਬਣੇ ਸੁਸਾਇਟੀ ਦੇ ਇਸ ਕੰਪਲੈਕਸ ਵਿੱਚ ਜਾ ਕੇ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੁਸਾਇਟੀ ਵਲੋਂ ਮੈਡੀਕਲ ਚੈਕਅੱਪ ਕੈਂਪ, ਅੱਖਾਂ ਦੇ ਕੈਂਪ, ਖੂਨਦਾਨ ਕੈਂਪ ਵੀ ਇਸੇ ਕੰਪਲੈਕਸ ਵਿੱਚ ਲਗਾਇਆ ਜਾਇਆ ਕਰੇਗਾ। ਇਸ ਮੌਕੇ ਉਹਨਾਂ ਦੇ ਨਾਲ ਸੁਸਾਇਟੀ ਦੇ ਪ੍ਰਧਾਨ ਤਰਲੋਚਨ ਸਿੰਘ ਕੰਗ, ਸਕੱਤਰ ਜਸਵਿੰਦਰ ਸਿੰਘ, ਖਜਾਨਚੀ ਚਰਨਜੀਤ ਸਿੰਘ ਚੰਨੀ ਮੈਡੀਕਲ ਸਟੋਰ, ਗੁਰਵਿੰਦਰ ਸਿੰਘ ਮਾਟਾ, ਦਲਵੀਰ ਸਿੰਘ, ਸਾਧੂ ਰਾਮ ਗੁਪਤਾ ਆਦਿ ਮੌਜੂਦ ਸਨ।