ਮੋਰਿੰਡਾ, 26 ਮਾਰਚ (ਭਟੋਆ)
ਪਿੰਡ ਦਾਊਦਪੁਰ ਕਲਾਂ ਵਿਖੇ ਸਤਲੁਜ ਦਰਿਆ ਦੇ ਕੰਢੇ ਤੇ ਸੰਤ ਬਾਬਾ ਕਰਤਾਰ ਸਿੰਘ, ਸੰਤ ਬਾਬਾ ਸਰਦੂਲ ਸਿੰਘ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਅਤੇ ਸੰਤ ਬਾਬਾ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਦੀ ਯਾਦ ਵਿੱਚ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ 71 ਹਜਾਰ ਰੁਪਏ ਦੇ ਇਨਾਮ ਵਾਲੀ ਵੱਡੀ ਝੰਡੀ ਦੀ ਕੁਸ਼ਤੀ ਕਮਲਾ ਡੂਮਛੇੜੀ ਨੇ ਬੀਐਸਐਫ ਦੇ ਜਵਾਨ ਬਲਵਿੰਦਰ ਸਿੰਘ ਨੂੰ ਚਿੱਤ ਕਰਕੇ ਪਹਿਲੇ ਇਨਾਮ ਤੇ ਕਬਜਾ ਕੀਤਾ। ਇਸ ਤੋਂ ਇਲਾਵਾ ਛੋਟੀ ਝੰਡੀ ਦੀ ਕੁਸ਼ਤੀ ਤਾਲਿਬ ਅਤੇ ਸਾਹਿਲ ਮੁੱਲਾਂਪੁਰ ਵਿਚਕਾਰ ਹੋਈ ਜਿਸ ਤੇ ਤਾਲਿਬ ਜੇਤੂ ਰਿਹਾ। ਇਸ ਮੌਕੇ ਸੰਤ ਬਾਬਾ ਅਮਰ ਸਿੰਘ, ਬਾਬਾ ਸੁਖਪਾਲ ਸਿੰਘ ਭੈਰੋਮਾਜਰੇ ਵਾਲੇ, ਬਲਦੇਵ ਸਿੰਘ ਹਾਫੀਜ਼ਾਬਾਦ, ਤਹਿਸੀਲਦਾਰ ਅਜੀਤ ਸਿੰਘ, ਲਖਵੀਰ ਸਿੰਘ, ਸਰਪੰਚ ਜੱਗਾ ਸਿੰਘ, ਸਰਪੰਚ ਅਮਰ ਸਿੰਘ, ਪਹਿਲਵਾਨ ਕੁਲਤਾਰ ਡੂਮਛੇੜੀ ਅਤੇ ਡਾ. ਅਵਤਾਰ ਸਿੰਘ ਘੁੰਮਣ ਨੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸੇ ਦੌਰਾਨ ਭਰਤ ਕੁਮਾਰ ਦਾ ਖਿਤਾਬ ਜਿੱਤਣ ਵਾਲੇ ਪਹਿਲਵਾਨ ਜਸਪੂਰਨ ਡੂਮਛੇੜੀ ਦਾ, ਦੋ ਕੁਇੰਟਲ ਦੀ ਮਿੱਟੀ ਦੀ ਬੋਰੀ ਚੁੱਕਣ ਵਾਲੇ ਅੱਸੀ ਸਾਲਾਂ ਦੇ ਬਜੁਰਗ ਰਾਏ ਸਿੰਘ ਕਕਰਾਲਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਪਹਿਲਵਾਨ, ਮਨਜੀਤ ਸਿੰਘ ਸੈਣੀ, ਕਬੱਡੀ ਖਿਡਾਰੀ ਭਿੰਦਾ ਢੱਡਰੀਆਂ ਵਾਲਾ, ਨੰਬਰਦਾਰ ਜਸਵੀਰ ਸਿੰਘ ਜਟਾਣਾ, ਸਰਪੰਚ ਲਖਵਿੰਦਰ ਸਿੰਘ ਭੂਰਾ, ਪੁਲੀਸ ਚੌਂਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ, ਯੂਥ ਆਗੂ ਕੁਲਵੀਰ ਸਿੰਘ, ਐਸਡੀਓ ਇਕਬਾਲ ਸਿੰਘ, ਜੁਝਾਰ ਸਿੰਘ ਗਰਚਾ ਅਤੇ ਹਰਨੇਕ ਸਿੰਘ ਆਦਿ ਹਾਜਰ ਸਨ।