ਚੁਣੌਤੀਆਂ ਭਰਿਆ ਰਿਹਾ ਹੈ ਅਨਵਰ ਅਲੀ ਦਾ ਖੇਡ ਕਰੀਅਰ
ਚੰਡੀਗੜ੍ਹ: 25 ਮਾਰਚ,ਸੁਖਵਿੰਦਰਜੀਤ ਸਿੰਘ ਮਨੌਲੀ,
ਮਿਨਰਵਾ ਅਕਾਡਮੀ ਫੁਟਬਾਲ ਕਲੱਬ, ਦਾਊਂ ਦੇ 21 ਸਾਲਾ ਫੁਟਬਾਲਰ ਅਨਵਰ ਅਲੀ ਨੂੰ ਪਹਿਲੀ ਵਾਰ ਇੰਡੀਅਨ ਫੁਟਬਾਲ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕੌਮੀ ਸੌਕਰ ਟੀਮ ’ਚ ਸਿਲੈਕਸ਼ਨ ਹੋਣ ’ਤੇ ਮਿਨਰਵਾ ਅਕਾਡਮੀ ਫੁਟਬਾਲ ਕਲੱਬ, ਦਾਊਂ ਦੇ ਡਾਇਰੈਕਟਰ ਰਣਜੀਤ ਬਜਾਜ ਵਲੋਂ ਮੁਬਾਰਕਬਾਦ ਦਿੱਤੀ ਗਈ ਹੈ। ਸ੍ਰੀ ਰਣਜੀਤ ਬਜਾਜ ਦਾ ਕਹਿਣਾ ਹੈ ਕਿ ਅਨਵਰ ਅਲੀ ਤੋਂ ਬਿਨਾਂ ਉਨ੍ਹਾਂ ਦੇ ਫੁਟਬਾਲ ਕਲੱਬ ਦੇ 5 ਹੋਰ ਫੁਟਬਾਲਰਾਂ ਨੂੰ ਵੀ ਕੌਮੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕਲੱਬ ਦੇ ਡਾਇਰੈਕਟਰ ਸ੍ਰੀ ਬਜਾਜ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੇ ਖਿਡਾਰੀ ਕੌਮੀ ਟੀਮ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਇਸ ਸਮੇਂ ਇੰਡੀਅਨ ਫੁਟਬਾਲ ਟੀਮ ਮਿਨਰਵਾ ਫੁਟਬਾਲ ਕਲੱਬ ਦੇ 6 ਖਿਡਾਰੀ ਦੇਸ਼ ਦੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨਗੇ ਜੋ ਸਾਡੇ ਕਲੱਬ ਲਈ ਮਾਣ ਵਾਲੀ ਗੱਲ ਹੈ।
ਡਿਫੈਂਡਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਸੈਂਟਰ ਬੈਕ ਅਨਵਰ ਅਲੀ ਭਾਰਤ ’ਚ 2017 ’ਚ ਖੇਡੇ ਗਏ ਅੰਡਰ-17 ਵਰਲਡ ਕੱਪ ’ਚ ਜੂਨੀਅਰ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ। 2021-22 ਆਈਐਸਐਲ ਸੀਜ਼ਨ ’ਚ ਅਨਵਰ ਅਲੀ ਨੂੰ ਗੋਆ ਐਫਸੀ ਦੀ ਟੀਮ ਵਲੋਂ ਮੈਦਾਨ ’ਚ ਨਿੱਤਰਨ ਦਾ ਮੌਕਾ ਨਸੀਬ ਹੋ ਗਿਆ। ਇਸ ਤੋਂ ਬਾਅਦ ਅਨਵਰ ਅਲੀ ਨੂੰ ਕੌਮੀ ਫੁਟਬਾਲ ਟੀਮ ’ਚ ਖੇਡਣ ਲਈ ਬਰੇਕ ਮਿਲੀ ਹੈ। ਭਾਰਤੀ ਫੁਟਬਾਲ ਟੀਮ ਨੇ ਬਹਿਰੀਨ ਤੇ ਬੇਲਾਰੂਸ ਦੀਆਂ ਕੌਮੀ ਟੀਮ ਨਾਲ ਮੁਕਾਬਲੇ ਖੇਡਣੇ ਹਨ।
ਡਿਫੈਂਸ ’ਚ ਸੈਂਟਰ ਬੈਕ ਖੇਡਣ ਵਾਲੇ ਅਨਵਰ ਅਲੀ ਨੂੰ ਮੁੱਢਲੇ ਕਰੀਅਰ ਚੁਣੌਤੀਆਂ ਭਰਿਆ ਰਿਹਾ ਹੈ। ਅੰਡਰ-17 ਫੀਫਾ ਵਰਲਡ ਕੱਪ ਤੋਂ ਬਾਅਦ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਅਨਵਰ ਅਲੀ ’ਤੇ ਇਸ ਕਰਕੇ ਖੇਡਣ ’ਤੇ ਪਾਬੰਦੀ ਲਗਾ ਦਿੱਤੀ ਸੀ ਕਿ ਉਹ ਦਿਲ ਦੀ ਗੰਭੀਰ ਮਰਜ਼ ਦਾ ਸ਼ਿਕਾਰ ਹੈ। ਅਨਵਰ ਦੀਆਂ ਡਾਕਟਰੀ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਮੈਦਾਨ ’ਚ ਫੁਟਬਾਲ ਖੇਡਣ ਨਾਲ ਅਨਵਰ ਅਲੀ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸੇ ਵਜ੍ਹਾ ਕਰਕੇ ਏ ਆਈ ਐਫ ਐਫ ਨੇ ਅਨਵਰ ਅਲੀ ’ਤੇ ਕੌਮੀ ਤੇ ਕੌਮਾਂਤਬੀ ਫੁਟਬਾਲ ਖੇਡਣ ਤੋਂ ਰੋਕ ਦਿੱਤਾ ਸੀ।
ਪਰ ਇਸ ਦੇ ਉਲਟ ਮਿਨਰਵਾ ਕਲੱਬ ਤੋਂ ਟਰੇਂਡ ਅਨਵਰ ਅਲੀ ਮੈਦਾਨ ’ਚ ਆਪਣੀ ਪਸ਼ੰਦੀਦਾ ਖੇਡ ਫੁਟਬਾਲ ਜਾਰੀ ਰੱਖਣਾ ਚਾਹੁੰਦੇ ਹਨ ਪਰ ਦੂਜੇ ਪਾਸੇ ਏ ਆਈ ਐਫ ਐਫ ਪੰਜਾਬੀ ਖਿਡਾਰੀ ਅਨਵਰ ਅਲੀ ਖੇਡਣ ਦੀ ਇਜਾਜ਼ਤ ਨਹੀਂ ਦੇ ਰਹੀ। ਇਸ ਦੌਰਾਨ ਅਨਵਰ ਅਲੀ ਨੇ ਪ੍ਰੋਫੈਸ਼ਨਲ ਕਰੀਅਰ ’ਚ ਬਰੇਕ ਦੇਣ ਵਾਲੇ ਘਰੇਲੂ ਮੁਹੰਮਡਨ ਸਪੋਰਟਿੰਗ ਫੁਟਬਾਲ ਕਲੱਬ ਨਾਲ ਕੰਟਰੈਕਟ ਸਾਈਨ ਕੀਤਾ ਸੀ। ਪਰ ਏ ਆਈ ਐਫ ਐਫ ਨੇ ਬੰਗਾਲ ਫੁਟਬਾਲ ਕਲੱਬ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਅਨਵਰ ਅਲੀ ਦੀ ਕਲੱਬ ਟੀਮ ਨਾਲ ਟਰੇਨਿੰਗ ’ਤੇ ਰੋਕ ਲਗਾ ਦਿੱਤੀ ਗਈ। ਜ਼ਿਲ੍ਹਾ ਜਲੰਧਰ ਦੇ ਫੁਟਬਾਲਰ ਅਨਵਰ ਅਲੀ ਨੇ ਏ ਆਈ ਐਫ ਐਫ ਅਤੇ ਮੈਡੀਕਲ ਕਮੇਟੀ ਵਿਰੁੱਧ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ। ਅਨਵਰ ਅਲੀ ਵੱਲੋਂ ‘ਸਾਰਿਆਂ ਨੂੰ ਖੇਡਣ ਦੇ ਅਧਿਕਾਰ’ ਤਹਿਤ ਹਾਈ ਕੋਰਟ ’ਚ ਕੇਸ ਫਾਈਲ ਕੀਤਾ ਗਿਆ ਸੀ।
ਅਨਵਰ ਅਲੀ ਦੇ ਵਕੀਲ ਨੇ ਦਿੱਲੀ ਹਾਈਕੋਰਟ ’ਚ ਦਰਜ ਕੀਤੀ ਪਟੀਸ਼ਨ ’ਚ ਕਿਹਾ ਸੀ ਕਿ ਏ ਆਈ ਐਫ ਐਫ ਨੂੰ ਸਾਰੇ ਖਿਡਾਰੀਆਂ ਲਈ ਇੱਕ ਨਿਯਮ ’ਤੇ ਪਹਿਰਾ ਦੇਣਾ ਚਾਹੀਦਾ ਹੈ। ਅਨਵਰ ਅਲੀ ਜਿਸ ਬਿਮਾਰੀ ਦਾ ਸ਼ਿਕਾਰ ਹੈ, ਇਸ ਬਿਮਾਰੀ ਨਾਲ ਪੀੜਤ ਕਈ ਦੇਸ਼ੀ ਤੇ ਵਿਦੇਸ਼ੀ ਖਿਡਾਰੀ ਪਹਿਲਾਂ ਮੈਦਾਨ ’ਚ ਕਾਮਯਾਬੀ ਨਾਲ ਨਿੱਤਰ ਚੁੱਕੇ ਹਨ, ਜਿਨ੍ਹਾਂ ਆਪਣੇ ਆਪ ਨੂੰ ਸਿੱਧ ਕਰਕੇ ਸੈਂਕੜੇ ਗੋਲ ਦਾਗਣ ’ਚ ਸਫਲਤਾ ਹਾਸਲ ਕੀਤੀ ਹੈ। ਪਰ ਏ ਆਈ ਐਫ ਐਫ ਦੇ ਪ੍ਰਬੰਧਕ ਫਰਾਂਸ ਅਜਿਹੇ ਦੇਸ਼ਾਂ ਦੇ ਮਾਹਿਰਾਂ ਨਾਲ ਮਸ਼ਵਰਾ ਕਰ ਰਹੇ ਹਨ, ਜਿਨ੍ਹਾਂ ਦੇਸ਼ਾਂ ਦੀਆਂ ਖੇਡ ਸਹੂਲਤਾਂ ’ਚ ਜ਼ਮੀਨ-ਆਸਮਾਨ ਦਾ ਅੰਤਰ ਹੈ ਭਾਵ ਸਾਡਾ ਦੇਸ਼ ਕਾਫੀ ਫਾਡੀ ਹੈ। ਅਲੀ ਦੇ ਕੌਂਸਲਰ ਨੇ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਏ ਆਈ ਐਫ ਐਫ ਵਲੋਂ ਖੇਡਣ ਸਬੰਧੀ ਪਾਬੰਦੀ ਤੋਂ ਪਹਿਲਾਂ ਉਸ ਜਵਾਬ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਅਲੀ ਦੇ ਵਕੀਲ ਅਨੁਸਾਰ ਏ ਆਈ ਐਫ ਐਫ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਕੌਮੀ ਤੇ ਕੌਮਾਂਤਰੀ ਫੁਟਬਾਲ ਖੇਡਣ ਵਾਲੇ ਸਾਰੇ ਖਿਡਾਰੀਆਂ ਦੇ ਮੈਡੀਕਲ ਟੈਸਟ ਕਰਵਾਏ। ਪਟੀਸ਼ਨ ’ਚ ਦੋ ਖਿਡਾਰੀਆਂ ਦਿਪੇਂਦੂ ਬਿਸਵਾਸ ਤੇ ਅਨਵਰ ਅਲੀ ਸੀਨੀਅਰ ਦੇ ਨਾਮ ਦਿੱਤੇ ਗਏ ਹਨ, ਜਿਹੜੇ ਇਸੇ ਕਿਸਮ ਦੀ ਬਿਮਾਰੀ ਦੇ ਸ਼ਿਕਾਰ ਸਨ। ਪਰ ਇਨ੍ਹਾਂ ਦੋਹਾਂ ’ਤੇ ਏ ਆਈ ਐਫ ਐਫ ਨੇ ਖੇਡਣੋਂ ਕਦੇ ਪਾਬੰਦੀ ਨਹੀਂ ਲਗਾਈ ਸੀ। ਵਕੀਲ ਦਾ ਤਰਕ ਹੈ ਕਿ ਦੋ ਮੈਡੀਕਲ ਰਿਪੋਰਟਾਂ ’ਚ ਡਾਕਟਰਾਂ ਦੀ ਰਾਇ ਵੱਖਰੀ ਹੈ। ਇੱਕ ’ਚ ਅਲੀ ਨੂੰ 45-50 ਮਿੰਟ ਫੀਲਡ ’ਚ ਖੇਡਣ ਲਈ ਫਿੱਟ ਕਿਹਾ ਗਿਆ ਹੈ ਜਦਕਿ ਦੂਜੀ ’ਚ ਖੇਡਣ ਨੂੰ ਖਤਰਾ ਦੱਸਿਆ ਗਿਆ ਹੈ।
ਅਨਵਰ ਅਲੀ ਦੇ ਚਹੇਤੇ ਫੁਟਬਾਲ ਕਲੱਬ ਮੁਹੰਮਡਨ ਸਪੋਰਟਿੰਗ ਨੂੰ ਇਹੀ ਫਿਕਰ ਖਾਈ ਜਾ ਰਿਹਾ ਸੀ ਕਿ ਹਿਰਦੇ ਰੋਗ ਕਾਰਨ ਅਨਵਰ ਅਲੀ ਦਾ ਕਰੀਅਰ ਖਤਮ ਨਾ ਹੋ ਜਾਵੇ। ਪਰ ਮੈਡੀਕਲ ਰਿਪੋਰਟ ’ਚ ਹਾਂ-ਪੱਖੀ ਇਹ ਗੱਲ ਸੀ ਕਿ ਅਨਵਰ ਅਲੀ ਲਗਾਤਾਰ ਕੇਵਲ 40-45 ਮਿੰਟ ਹੀ ਖੇਡ ਸਕਦਾ ਹੈ। ਸਪੋਰਟਿੰਗ ਫੁਟਬਾਲ ਕਲੱਬ ਦੇ ਸੈਕਟਰੀ ਦਿਪੇਂਦੂ ਬਿਸਵਾਸ ਦਾ ਕਹਿਣਾ ਸੀ ਕਿ 40-45 ਮਿੰਟ ਬਹੁਤ ਹੁੰਦੇ ਹਨ, ਮੁਹੰਮਡਨ ਸਪੋਰਟਿੰਗ ਐਫਸੀ ਤਾਂ ਆਪਣੇ ਡਿਫੈਂਡਰ ਅਨਵਰ ਅਲੀ ਨੂੰ 30 ਮਿੰਟ ਲ ੀ ਖਿਡਾਉਣ ਨੂੰ ਵੀ ਤਿਆਰ ਸੀ। ਿਸ ਤੋਂ ਿਲਾਵਾ ਮੁਹੰਮਡਨ ਸਪੋਰਟਿੰਗ ਐਫਸੀ ਅਨਵਰ ਅਲੀ ਨੂੰ ਟਰੇਨਿੰਗ ਸੈਸ਼ਨਾਂ ਦੌਰਾਨ ਵਿਸ਼ੇਸ਼ ਮੈਡੀਕਲ ਨਿਗਰਾਨੀ ਪ੍ਰਦਾਨ ਕਰਨ ਲਈ ਵੀ ਹਾਮੀ ਭਰ ਦਿੱਤੀ ਗਈ ਸੀ। ਦਿਪੇਂਦੂ ਬਿਸਵਾਸ ਦਾ ਕਹਿਣਾ ਸੀ ਕਿ ਮੈਂ ਖੁਦ ਤੇ ਵਿਦੇਸ਼ੀ ਕਲੱਬ ਮਾਨਚੈਸਟਰ ਯੂਨਾਈਟਿਡ ਦਾ ਇੱਕ ਖਿਡਾਰੀ ਇਸੇ ਜਮਾਂਦਰੂ ਬਿਮਾਰੀ ਤੋਂ ਪੀੜਤ ਸਨ। ਇਸ ਦੇ ਬਾਵਜੂਦ ਮੈਂ ਤੇ ਇੰਗਲਿਸ਼ ਫੁਟਬਾਲ ਕਲੱਬ ਟੀਮ ਦੇ ਖਿਡਾਰੀ ਨੇ ਕਾਮਯਾਬ ਕਰੀਅਰ ਹੰਢਾਇਆ ਸੀ।
ਖੇਡ ਕਰੀਅਰ: 10 ਅਗਸਤ, 2000 ’ਚ ਜ਼ਿਲ੍ਹਾ ਜਲੰਧਰ ’ਚ ਜਨਮੇ ਅਨਵਰ ਅਲੀ ਪ੍ਰੋਫੈਸ਼ਨਲ ਪੱਧਰ ’ਤੇ ਇੰਡੀਅਨ ਐਰੋਜ਼ ਤੇ ਮੁੰਬਈ ਸਿਟੀ ਐਫਸੀ ਦੀ ਟੀਮ ਵਲੋਂ ਖੇਡਣ ਤੋਂ ਇਸ ਸਾਲ ਬੰਗਾਲ ਦੇ ਪ੍ਰਸਿੱਧ ਮੁਹੰਮਡਨ ਸਪੋਰਟਿੰਗ ਐਫਸੀ ਦਾ ਦਾਮਨ ਫੜ੍ਹਿਆ ਸੀ। ਚੇਨਈ ਸਿਟੀ ਦੀ ਟੀਮ ਵਿਰੁੱਧ ਕਰੀਅਰ ਦਾ ਆਗਾਜ਼ ਕਰਨ ਵਾਲੇ ਅਨਵਰ ਨੂੰ ਅੰਡਰ-17, ਅੰਡਰ-20 ਅਤੇ ਅੰਡਰ-23 ਕੌਮੀ ਫੁਟਬਾਲ ਟੀਮਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੈ। ਅਨਵਰ ਅਲੀ ਨੇ ਅੰਡਰ-20 ਕੌਮੀ ਸੌਕਰ ਟੀਮ ਲਈ ਕੋਟਿਫ ਫੁਟਬਾਲ ਕੱਪ ’ਚ ਜੇਤੂ ਗੋਲ ਦਾਗਿਆ ਸੀ।