ਕੰਟਰੈਕਟ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਿਆ ਫੈਸਲਾ
ਚੰਡੀਗੜ੍ਹ: 24 ਮਾਰਚ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਵਿੱਚ ੍ਪੀ ਜੀ ਆਈ ਵਿੱਚ ਕੱਲ੍ਹ 25 ਮਾਰਚ ਸ਼ੁੱਕਰਵਾਰ ਨੂੰ ਓ ਪੀ ਡੀ ਸੇਵਾਵਾਂ ਬੰਦ ਰਹਿਣਗੀਆਂ। ਪੀ ਜੀ ਆਈ ਦੇ ਕੰਟਰੈਟ ‘ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਕੱਲ੍ਹ ਨੂੰ ਆਪਣੀਆਂ ਤਨਖਾਹਾਂ ਦੂਜੇ ਮੁਲਾਜ਼ਮਾਂ ਦੇ ਬਰਾਬਰ ਕਰਨ ਦੀ ਮੰਗ ਨੂੰ ਲੈ ਕੇ ਪੂਰਨ ਹੜਤਾਲ ਕੀਤੀ ਜਾ ਰਹੀ ਹੈ। ਨਿਊਜ਼ 18 ਦੇ ਸੂਤਰਾਂ ਮੁਤਾਬਕ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ।