ਵਿਧਾਇਕ ਕੁਲਵੰਤ ਸਿੰਘ ਬੈਰੋਂਪੁਰ-ਭਾਗੋਮਾਜਰਾ ਵਿਖੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੁੱਜੇ
ਮੋਹਾਲੀ 24 ਮਾਰਚ (ਦੇਸ਼ ਕਲਿੱਕ ਬਿਓਰੋ ) :
ਯੁਵਕ ਸੇਵਾਵਾਂ ਕਲੱਬ ਪਿੰਡ ਬੈਰੋਂਪੁਰ -ਭਾਗੋਮਾਜਰਾ( ਮੁਹਾਲੀ) ਦੇ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਥਾ ਵਾਲੀਬਾਲ ਮਹਾਂਕੁੰਭ ਕਰਵਾਇਆ ਗਿਆ । ਕਲੱਬ ਦੇ ਮੁੱਖ ਪ੍ਰਬੰਧਕ ਹਰਪ੍ਰੀਤ ਸੋਮਲ ਯੂ.ਐਸ.ਏ. ਤੇ ਸਹਿਯੋਗੀ ਅਮਰਜੀਤ ਸਿੰਘ ਚੱਠਾ ਵੱਲੋਂ ਕਰਵਾਏ ਗਏ ਇਸ ਚੌਥੇ ਮਹਾਂ ਕੁੰਭ ਦੇ ਦੌਰਾਨ ਬੈਸਟ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ ।ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ -ਕੁਲਵੰਤ ਸਿੰਘ ਨੇ ਸ਼ਮੂਲੀਅਤ ਕਰਕੇ ਇਲਾਕੇ ਦੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਯੁਵਕ ਸੇਵਾਵਾਂ ਕਲੱਬ ਪਿੰਡ ਬੈਰੋਂਪੁਰ- ਭਾਗੋਮਾਜਰਾ ਦੇ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ । ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਆਪ ਦੀ ਸਰਕਾਰ ਬਣ ਗਈ ਹੈ ਅਤੇ ਰਵਾਇਤੀ ਲੀਡਰਾਂ ਨੂੰ ਉਨ੍ਹਾਂ ਦੀਆਂ ਜ਼ਿਆਦਤੀਆਂ ਦੇ ਚਲਦਿਆਂ ਲੋਕਾਂ ਨੇ ਭਜਾ ਦਿੱਤਾ ਹੈ ਅਤੇ ਹੁਣ ਖੇਡ ਜਗਤ ਲਈ ਲੋਰੀ ਵਿਸ਼ੇਸ਼ ਕੰਮ ਅਮਲ ਵਿੱਚ ਲਿਆਂਦੇ ਜਾਣਗੇ ਅਤੇ ਖਿਡਾਰੀਆਂ ਲਈ ਉਨ੍ਹਾਂ ਦੇ ਅਨੁਕੂਲ ਮਾਹੌਲ, ਰਾਸ਼ਟਰੀ ਪੱਧਰ ਦੇ ਕੋਚ ਅਤੇ ਲੋੜੀਂਦਾ ਖੇਡਾਂ ਦਾ ਸਾਮਾਨ ਸਮੇਂ ਸਿਰ ਉਪਲੱਬਧ ਕਰਵਾਇਆ ਜਾਵੇਗਾ ।ਮੁਹਾਲੀ ਦੇ ਖਿਡਾਰੀ ਪੰਜਾਬ ਹੀ ਨਹੀਂ ਸਗੋਂ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰ ਸਕਣ ।ਅਜਿਹੇ ਮਾਣ-ਮੱਤੇ ਖਿਡਾਰੀਆਂ ਤੇ ਉਨ੍ਹਾਂ ਦੇ ਮਿੱਤਰ- ਗਣ ਮਾਣ ਕਰ ਸਕਣ । ਇਸ ਮੌਕੇ ਤੇ ਗਗਨ ਸੋਮਲ - ਪ੍ਰਧਾਨ, ਰਾਜਨ ਜੰਡ -ਖਜ਼ਾਨਚੀ, ਅਵਤਾਰ ਸਿੰਘ ਮੌਲੀ', ਤਰਲੋਚਨ ਸਿੰਘ ਮਟੌਰ , ਉੱਘੇ ਸਮਾਜ ਸੇਵੀ ਅਕਵਿੰਦਰ ਸਿੰਘ ਗੋਸਲ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਅਰੁਣ ਗੋਇਲ, ਹਰਮੇਸ਼ ਸਿੰਘ ਕੁੰਭੜਾ,ਰਣਦੀਪ ਸਿੰਘ ਬੈਦਵਾਣ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਖੇਡ ਪ੍ਰੇਮੀ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਨ ਲਈ ਪੁੱਜੇ ਹੋਏ ਸਨ ।