Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਾਹਿਤ

More News

ਲਾਹੌਰ 'ਚ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਦੀ ਸੱਜਰੀ ਕਿਤਾਬ ਸਲੀਬਾਂ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਵੱਲੋਂ ਲੋਕ ਅਰਪਣ

Updated on Sunday, March 20, 2022 21:16 PM IST

ਲਾਹੌਰ, 20 ਮਾਰਚ, ਦੇਸ਼ ਕਲਿੱਕ ਬਿਓਰੋ :

 ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ ਸ਼ਾਮਿਲ ਡੈਲੀਗੇਟਸ ਗੁਰਭੇਜ ਸਿੰਘ ਗੋਰਾਇਆ, ਸਹਿਜਪ੍ਰੀਤ ਸਿੰਘ ਮਾਂਗਟ,ਸੁਸ਼ੀਲ ਦੋਸਾਂਝ,  ਹਰਵਿੰਦਰ ਚੰਡੀਗੜ੍ਹ, ਆਸਿਫ਼ ਰਜ਼ਾ ਤੇ ਗੁਰਭਜਨ ਗਿੱਲ ਦੀ ਹਾਜ਼ਰੀ ਵਿੱਚ  ਪਾਕਿਸਤਾਨ ਦੇ ਦੋ ਪ੍ਰਮੁੱਖ ਸ਼ਾਇਰਾਂ ਬਾਬਾ ਨਜਮੀ ਤੇ ਅਫ਼ਜਸ਼ ਸਾਹਿਰ ਨੇ ਪੰਜਾਬੀ ਦੀ ਪ੍ਰਮੁੱਖ ਕਵਿੱਤਰੀ ਮਨਜੀਤ ਇੰਦਰਾ ਦੀ ਕਾਵਿ ਪੁਸਤਕ ਸਲੀਬਾਂ ਲੋਕ ਅਰਪਣ ਕੀਤੀ।

ਇਸ ਮੌਕੇ ਬੋਲਦਿਆਂ ਬਾਬਾ ਨਜਮੀ ਨੇ ਕਿਹਾ ਹੈ ਮਨਜੀਤ ਇੰਦਰਾ ਮੇਰੀ ਨਿੱਕੀ ਭੈਣ ਹੈ ਜਿਸ ਦੇ ਕਲਾਮ ਵਿੱਚੋਂ ਸਾਂਝੇ ਪੰਜਾਬ ਦਾ ਖ਼ਮੀਰ ਬੋਲਦਾ ਹੈ। ਉਹ ਸ਼ਬਦ ਨੂੰ ਸੁਰ ਗਿਆਨ ਸਹਾਰੇ ਹੋਰ ਚੰਗਾ ਅਸਰਦਾਰ ਬਣਾਉਣ ਦੀ ਤਾਕਤ ਰੱਖਦੀ ਹੈ। ਇਹੋ ਜਹੀਆਂ ਕਿਤਾਬਾਂ ਲਿਪੀਅੰਤਰ ਹੋ ਕੇ ਪਾਕਿਸਤਾਨ ਚ ਵੀ ਛਪਣੀਆਂ ਚਾਹੀਦੀਆਂ ਹਨ।

ਪਾਕਿਸਤਾਨੀ ਸ਼ਾਇਰ ਤੇ ਚਿਤਰਕਾਰ ਆਸਿਫ਼ ਰਜ਼ਾ ਨੇ ਕਿਹਾ ਕਿ ਮਨਜੀਤ ਇੰਦਰਾ ਦੀ ਪ੍ਰੋਃ ਮੋਹਨ ਸਿੰਘ ਬਾਰੇ ਕਿਤਾਬ ਤਾਰਿਆਂ ਦਾ ਛੱਜ ਸ਼ਾਹਮੁਖੀ ਵਿੱਚ ਉਨ੍ਹਾਂ ਲਿਪੀਅੰਤਰ ਕਰਕੇ ਪ੍ਰਕਾਸ਼ਿਤ ਕੀਤੀ ਹੈ ਅਤੇ ਗੁਰੂ ਬਾਬਾ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਦੇ ਵਾਈਸ ਚਾਂਸਲਰ ਤੋਂ ਇਲਾਵਾ ਮੁਦੱਸਰ ਇਕਬਾਲ ਬੱਟ, ਇਲਿਆਸ ਘੁੰਮਣ, ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਿਲੀਜ਼ ਕੀਤੀ ਗਈ ਹੈ।

ਪਾਕਿਸਤਾਨ ਦੇ ਨੈਜਵਾਨ ਸ਼ਾਇਰ ਅਫ਼ਜ਼ਲ ਸਾਹਿਰ ਨੇ ਕਿਹਾ ਕਿ ਮਨਜੀਤ ਇੰਦਰਾ ਮੈਨੂੰ ਪੁੱਤਰ ਮੰਨਦੀ ਹੈ, ਏਸ ਸਾਕੋਂ ਇਹ ਮੇਰੀ ਮਾਂ ਦੀ ਕਿਤਾਬ ਹੈ ਜਿਸ ਨੂੰ ਉਸਦੀ ਗ਼ੈਰਹਾਜ਼ਰੀ ਚ ਲੋਕ ਹਵਾਲੇ ਕਰਨ ਦਾ ਅਧਿਕਾਰ ਰੱਖਦਾ ਹਾਂ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਮੈਂ 1974 ਤੋਂ ਮਨਜੀਤ ਇੰਦਰਾ ਦਾ ਨਿਰੰਤਰ ਪਾਠਕ ਹਾਂ। ਅੰਤਹਕਰਣ ਤੋਂ ਲੈ ਕੇ ਸਲੀਬਾਂ ਤੀਕ ਉਸ ਦਾ ਕਾਵਿ ਸਫ਼ਰ ਪੰਜਾਹ ਸਾਲਾਂ ਚ ਫ਼ੈਲਿਆ ਹੋਇਆ ਹੈ।

ਸਭ ਲੇਖਕ ਦੋਸਤਾਂ ਨੇ ਸਲੀਬਾਂ ਦੇ ਲੋਕ ਅਰਪਨ  ਦੀਆਂ ਮਨਜੀਤ ਇੰਦਰਾ ਨੂੰ ਮੁਬਾਰਕਾਂ ਦਿੱਤੀਆਂ।

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X