ਚੰਡੀਗੜ੍ਹ, 10 ਮਾਰਚ, ਦੇਸ਼ ਕਲਿੱਕ ਬਿਓਰੋ :
ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਮਿਲ ਰਹੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਹੈ। ‘ਆਪ’ 89 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣਨ ਜਾ ਰਹੀ ਹੈ। ਕਾਂਗਰਸ ਤੇ ਅਕਾਲੀ ਦਲ ਦੀ ਹੋ ਰਹੀ ਬੁਰੀ ਤਰ੍ਹਾਂ ਹਾਰ ਨਾਲ ਦੋਵਾਂ ਪਾਰਟੀਆਂ ਦੇ ਮੁੱਖੀਆਂ ਅਤੇ ਆਗੂਆਂ ਦੇ ਘਰੇ ਸੰਨਾਟਾ ਪਸਰ ਗਿਆ ਹੈ। ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰਾਂ ਅੱਗੇ ਲੱਗਣ ਵਾਲੀਆਂ ਰੌਣਕਾਂ ਅੱਜ ਗਾਇਬ ਹੋ ਗਈਆਂ ਹਨ। ਰੁਝਾਨਾ ਮੁਤਾਬਕ ਆਮ ਆਦਮੀ ਪਾਰਟੀ 89, ਕਾਂਗਰਸ 13, ਸ਼੍ਰੋਮਣੀ ਅਕਾਲੀ ਦਲ 9 ਅਤੇ ਭਾਜਪਾ ਗਠਜੋੜ 5 ਸੀਟਾਂ ਉਤੇ ਅੱਗੇ ਚਲ ਰਹੇ ਹਨ।