ਚੰਡੀਗੜ੍ਹ/10 ਮਾਰਚ/ਦੇਸ਼ ਕਲਿਕ ਬਿਊਰੋ:
ਇਸ ਵਕਤ ਪੰਜਾਬ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਜਾਰੀ ਹੈ।ਹੁਣ ਤੱਕ ਮਿਲੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੀ ਕਹਾਣੀ ਨੂੰ ਦੁਹਰਾ ਕੇ ਪੰਜਾਬ ਵਿੱਚ ਜ਼ਬਰਦਸਤ ਬਹੁਮਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਦੂਜੇ ਨੰਬਰ ਲਈ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਟੱਕਰ ਹੈ। ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 93, ਕਾਂਗਰਸ 16, ਅਕਾਲੀ ਦਲ 5 ਅਤੇ ਭਾਜਪਾ ਗਠਜੋੜ 2 ਅਤੇ ਹੋਰ 1 ਸੀਟ ਉਤੇ ਅੱਗੇ ਚੱਲ ਰਹੇ ਹਨ।