ਚੰਡੀਗੜ੍ਹ, 10 ਮਾਰਚ, ਦੇਸ਼ ਕਲਿੱਕ ਬਿਓਰੋ :
20 ਫਰਵਰੀ ਨੂੰ ਪਈਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਦਾ ਅੱਜ ਨਤੀਜਾ ਸਾਹਮਣੇ ਆ ਗਿਆ। ਹੁਣ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਵਾਲਾ ਇਤਿਹਾਸ ਦੁਹਰਾਉਂਦਿਆਂ ਪੰਜਾਬ ਵਿੱਚ ਵੀ ਹੂਝਾ ਫੇਰੂ ਜਿੱਤ ਹਾਸਿਲ ਕੀਤੀ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ, ਕਾਂਗਰਸ ਤੇ ਹੋਰ ਪਾਰਟੀਆਂ ਦੇ ਦਿੱਗਜ਼ਾਂ ਨੂੰ ਪਟਕਣੀ ਦੇ ਕੇ ਇਤਿਹਾਸ ਸਿਰਜਿਆ। ਆਮ ਆਦਮੀ ਪਾਰਟੀ ਨੇ 92 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਸੱਤਾਧਾਰੀ ਕਾਂਗਰਸ ਪਾਰਟੀ ਸਿਰਫ 18 ਸੀਟਾਂ ਉਤੇ ਹੀ ਜਿੱਤ ਸਕੀ। ਦੂਜੇ ਪਾਸੇ ਅਕਾਲੀ ਦਲ ਅਤੇ ਬਸਪਾ ਗਠਜੋੜ ਦੋਹਰਾ ਅੰਕੜਾ ਵੀ ਛੂੰਹ ਨਾ ਸਕਿਆ। ਅਕਾਲੀ ਦਲ ਗਠਜੋੜ 4 ਸੀਟਾਂ ਉਤੇ ਸਿਮਟ ਗਿਆ। ਦੂਜੇ ਪਾਸੇ ਭਾਜਪਾ ਗਠਜੋੜ ਨੇ 2 ਸੀਟਾਂ ਹੀ ਹਾਸਿਲ ਕੀਤੀਆਂ ਹਨ।