ਪੰਜਾਬ ਸਿਵਲ ਸਕੱਤਰੇਤ ਤੋਂ ਸਭ ਤੋਂ ਵੱਧ 9 ਖਿਡਾਰੀਆਂ ਦੀ ਚੋਣ
ਚੰਡੀਗੜ੍ਹ 07 ਮਾਰਚ, 2022 (ਦੇਸ਼ ਕਲਿੱਕ ਬਿਓਰੋ )
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਭਾਰਤ ਸਰਕਾਰ, ਕੇਂਦਰੀ ਸਿਵਲ ਸਰਵਿਸਜ਼ ਕਲਚਰਲ ਅਤੇ ਸਪੋਰਟਸ ਬੋਰਡ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆਂ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਮੁਕਾਬਲਿਆਂ ਲਈ ਲੜਕਿਆਂ ਦੀਆਂ ਟੀਮਾਂ ਦੇ ਟ੍ਰਾਇਲ ਲਏ ਗਏ। ਇਹ ਟ੍ਰਾਇਲ ਸਪੋਰਟਸ ਵਿਭਾਗ ਪੰਜਾਬ ਵੱਲੋਂ ਮੁਹਾਲੀ ਦੀ ਐਮ.ਸੀ.ਏ. ਗਰਾਊਂਡ ਵਿੱਚ ਲਏ ਗਏ ਸਨ। ਇਸ ਮੌਕੇ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਵਿੱਚ ਕਿਕਟ ਖੇਡਦੇ ਖਿਡਾਰੀਆਂ ਵੱਲੋਂ ਟ੍ਰਾਇਲ ਦਿੱਤੇ ਗਏ। ਇਨ੍ਹਾਂ ਟ੍ਰਾਇਲਜ਼ ਵਿੱਚ ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਦੀ ਟੀਮ ਨੇ ਵੀ ਭਾਗ ਲਿਆ। ਕਲੱਬ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਅਤੇ ਵਿੱਤ ਸਕੱਤਰ ਸ਼੍ਰੀ ਨਵੀਨ ਸ਼ਰਮਾਂ ਤੇ ਮੀਡੀਆਂ ਨੂੰ ਦੱਸਿਆ ਕਿ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਸਾਲ 2006 ਤੋਂ ਹੋਂਦ ਵਿੱਚ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਵਿੱਚ ਭਾਗ ਲੈ ਰਿਹਾ ਹੈ। ਅੱਜ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਲਈ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿੱਚੋਂ ਚੁਣੇ ਗਏ ਕੁੱਲ 18 ਖਿਡਾਰੀਆਂ ਵਿੱਚੋਂ ਪੰਜਾਬ ਸਿਵਲ ਸਕੱਤਰੇਤ ਸਪੋਰਟਸ ਕਲੱਬ ਦੀ ਕ੍ਰਿਕਟ ਟੀਮ ਦੇ 9 ਲੜਕੇ ਟ੍ਰਾਇਲਜ਼ ਵਿੱਚ ਸਫਲ ਹੋਏ ਹਨ ਜੋ ਕਿ ਮਿਤੀ 10 ਮਾਰਚ 2022 ਤੋਂ 15 ਮਾਰਚ 2022 ਤੱਕ ਨਵੀਂ ਦਿੱਲੀ ਵਿਖੇ ਸ਼ੁਰੂ ਹੋਣ ਜਾ ਰਹੇ ਆਲ ਇੰਡੀਆ ਸਰਵਿਸਜ਼ ਦੇ ਕ੍ਰਿਕਟ ਟੂਰਨਾਮੈਂਟ ਮੈਚ ਖੇਡਣਗੇ। ਚੁਣੇ ਗਏ ਖਿਡਾਰੀਆਂ ਵਿੱਚ ਭੁਪਿੰਦਰ ਸਿੰਘ , ਗੁਰਬੀਰ ਸਿੰਘ (ਸ਼ੈਮੀ), ਰਾਹੁਲ ਸੈਣੀ, ਨੀਰਜ ਕੁਮਾਰ, ਅਮਰਿੰਦਰ ਸਿੰਘ, ਹਰਮਿੰਦਰ ਸਿੰਘ (ਰਾਜੂ), ਵਿਨੇ ਵਰਮਾ, ਖੁਸ਼ਪ੍ਰੀਤ ਸਿੰਘ ਅਤੇ ਅਮਨਿੰਦਰ ਸਿੰਘ ਸ਼ਾਮਿਲ ਹਨ। ਕਲੱਬ ਦੇ ਮੁੱਖ ਸਰਪਰਸਤ ਅਤੇ ਉੱਪ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ. ਗੁਰਿੰਦਰ ਸਿੰਘ ਸੋਢੀ ਵੱਲੋਂ ਇਸ ਮੌਕੇ ਸਮੂਚੀ ਟੀਮ ਅਤੇ ਕਲੱਬ ਨੂੰ ਮੁਬਾਰਕਬਾਦ ਦਿੱਤੀ । ਕਲੱਬ ਦੇ ਸਰਪ੍ਰਸਤ ਸ. ਜਨਕ ਸਿੰਘ ਨੇ ਕਿਹਾ ਕਿ ਇਹ ਸਕੱਤਰੇਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਸਕੱਤਰੇਤ ਵਿਚੋਂ ਆਲ ਇੰਡੀਆ ਸਰਵਿਸਜ਼ ਕ੍ਰਿਕਟ ਮੁਕਾਬਲਿਆਂ ਲਈ ਸਭ ਤੋਂ ਵੱਧ 9 ਖਿਡਾਰੀਆਂ ਦੀ ਚੋਣ ਹੋਈ ਹੈ। ਇਸ ਮੌਕੇ ਪੰਜਾਬ ਸਕੱਤਰੇਤ ਕ੍ਰਿਕਟ ਅਤੇ ਸਪੋਰਟਸ ਕਲੱਬ ਦੇ ਮੀਤ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਨੀਰਜ ਪ੍ਰਭਾਕਰ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਜੁਆਇੰਟ ਸਕੱਤਰ ਗੁਰਬੀਰ ਸਿੰਘ ਮੌਜੂਦ ਸਨ।