ਮੋਰਿੰਡਾ, 3 ਮਾਰਚ ( ਭਟੋਆ)
ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਵਲੋਂ ਉਪ-ਮੰਡਲ ਮੈਜਿਸਟਰੇਟ ਮੋਰਿੰਡਾ ਰਵਿੰਦਰ ਸਿੰਘ ਨੂੰ ਕਿਤਾਬ ‘ਜ਼ਿੰਦਗੀ ਦੀ ਵਰਣਮਾਲਾ’ ਭੇਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਕਿਤਾਬ ਨੂੰ ਪ੍ਰੇਰਨਾਦਾਇਕ ਉਦਾਹਰਨਾਂ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਕਿਤਾਬ ਦੀਆਂ ਪੰਜ ਸੌ ਕਾਪੀਆਂ ਵਿਕ ਚੁੱਕੀਆਂ ਹਨ ਤੇ ਦੂਜਾ ਐਡੀਸ਼ਨ ਵੀ ਪੰਜ ਸੌ ਕਿਤਾਬਾਂ ਦਾ ਛਾਪਿਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਐੱਸ.ਡੀ.ਐੱਮ. ਮੋਰਿੰਡਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਕਿਤਾਬ ਨੂੰ ਜਰੂਰ ਪੜਨਗੇ।