ਮੋਰਿੰਡਾ, 1 ਮਾਰਚ ( ਭਟੋਆ )
ਪਿੰਡ ਕੋਟਲੀ ਵਿਖੇ ਮਾਤਾ ਦੁਰਗਾ ਵੈਲਫੇਅਰ ਕਮੇਟੀ ਵਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੋਰਿੰਡਾ ਦੇ ਪ੍ਰਧਾਨ ਡਾ. ਪਾਲ ਸਿੰਘ ਨੇ ਦੱਸਿਆ ਕਿ ਡਾ. ਸੀਤਾ ਰਾਮ ਰਾਣਾ ਜ਼ਿਲ੍ਹਾ ਚੇਅਰਮੈਨ ਰੋਪੜ੍ਹ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਡਾ. ਅਸ਼ਵਨੀ ਕੁਮਾਰ ਭਨੋਟ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਲਗਭਗ 250 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਮੁਫਤ ਸ਼ੂਗਰ ਚੈੱਕ ਅਪ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਰਨੈਲ ਸਿੰਘ ਬਲਾਕ ਚੇਅਰਮੈਨ, ਡਾ. ਰਾਜ ਅਮਰੀਕ ਮਸ਼ਾਲ ਜਨਰਲ ਸਕੱਤਰ, ਡਾ. ਰਾਕੇਸ਼ ਕੁਮਾਰ ਕੋਟਲੀ, ਡਾ. ਸ਼ਾਮ ਲਾਲ ਵਰਮਾ, ਡਾ. ਅਜੀਤ ਜੱਸੜ, ਡਾ. ਜਸਵਿੰਦਰ ਸਿੰਘ ਗੜਾਂਗਾਂ, ਡਾ. ਕੇਸਰ ਸਿੰਘ, ਡਾ. ਓਮ ਪ੍ਰਕਾਸ਼ ਆਦਿ ਹਾਜ਼ਰ ਸਨ