ਲਖਨਊ/23 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਯੂਪੀ ਵਿਧਾਨ ਸਭਾ ਦੇ ਚੌਥੇ ਪੜਾਅ 'ਚ ਅੱਜ 9 ਜ਼ਿਲਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ 2.13 ਕਰੋੜ ਵੋਟਰ 624 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਵਿੱਚੋਂ 91 ਮਹਿਲਾ ਉਮੀਦਵਾਰ ਹਨ। ਬਸਪਾ ਸੁਪਰੀਮੋ ਮਾਇਆਵਤੀ ਆਪਣੀ ਵੋਟ ਪਾਉਣ ਲਈ ਲਖਨਊ ਦੇ ਮਿਉਂਸਪਲ ਨਰਸਰੀ ਸਕੂਲ ਪੋਲਿੰਗ ਬੂਥ 'ਤੇ ਪਹੁੰਚੀ।ਚੌਥੇ ਪੜਾਅ 'ਚ ਕਾਂਗਰਸ ਸਾਹਮਣੇ ਆਪਣੇ ਗੜ੍ਹ ਰਾਏਬਰੇਲੀ ਨੂੰ ਬਚਾਉਣ ਦੀ ਚੁਣੌਤੀ ਹੈ। ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਕੀ ਲਖੀਮਪੁਰ ਖੇੜੀ ਕਾਂਡ ਤੋਂ ਬਾਅਦ ਭਾਜਪਾ ਉੱਥੇ ਪਿਛਲੀ ਕਾਰਗੁਜ਼ਾਰੀ ਨੂੰ ਦੁਹਰਾ ਸਕੇਗੀ।ਇਸ ਵਾਰ ਲਖਨਊ ‘ਚ ਕੌਣ ਜਿੱਤੇਗਾ, ਇਸ ਦਾ ਫੈਸਲਾ ਵੀ ਇਸ ਪੜਾਅ 'ਚ ਹੋ ਜਾਵੇਗਾ। ਦੱਸਣਯੋਗ ਹੈ ਕਿ ਯੂਪੀ ਵਿੱਚ ਹੁਣ ਤੱਕ ਤਿੰਨ ਪੜਾਵਾਂ ਵਿੱਚ 172 ਸੀਟਾਂ ਉੱਤੇ ਵੋਟਿੰਗ ਹੋ ਚੁੱਕੀ ਹੈ।