ਨਵੀਂ ਦਿੱਲੀ/18 ਫ਼ਰਵਰੀ/ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਪਹਿਲਾ ਮੈਚ 6 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਦੂਜਾ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ 'ਤੇ ਹੋਣਗੀਆਂ। ਇਸ ਦੇ ਨਾਲ ਹੀ ਇਹ ਵੈਸਟਇੰਡੀਜ਼ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ।
ਭਾਰਤੀ ਟੀਮ ਨੇ ਲਗਾਤਾਰ 7 ਟੀ-20 ਮੈਚ ਜਿੱਤੇ ਹਨ। ਜੇਕਰ ਟੀਮ ਵੈਸਟਇੰਡੀਜ਼ ਖਿਲਾਫ ਦੂਜਾ ਮੈਚ ਵੀ ਜਿੱਤ ਜਾਂਦੀ ਹੈ ਤਾਂ ਇਸ ਫਾਰਮੈਟ 'ਚ ਮੈਨ ਇਨ ਬਲੂ ਦੀ ਇਹ ਲਗਾਤਾਰ 8ਵੀਂ ਜਿੱਤ ਹੋਵੇਗੀ। ਟੀ-20 ਇੰਟਰਨੈਸ਼ਨਲ 'ਚ ਲਗਾਤਾਰ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਵਿਸ਼ਵ ਰਿਕਾਰਡ ਅਫਗਾਨਿਸਤਾਨ (12) ਦੇ ਨਾਂ ਦਰਜ ਹੈ। ਅਫਗਾਨ ਟੀਮ ਤੋਂ ਇਲਾਵਾ ਸਹਿਯੋਗੀ ਟੀਮ ਰੋਮਾਨੀਆ ਨੇ ਵੀ ਲਗਾਤਾਰ 12 ਮੈਚ ਜਿੱਤੇ ਹਨ।
ਅਫਗਾਨਿਸਤਾਨ (11) ਵੀ ਤੀਜੇ ਨੰਬਰ 'ਤੇ ਆਉਂਦਾ ਹੈ ਅਤੇ ਚੌਥੇ ਨੰਬਰ 'ਤੇ ਯੂਗਾਂਡਾ ਨੇ ਲਗਾਤਾਰ 11 ਟੀ-20 ਮੈਚ ਜਿੱਤੇ ਹਨ। ਪਾਕਿਸਤਾਨ ਨੇ 2009 'ਚ ਲਗਾਤਾਰ 7 ਟੀ-20 ਮੈਚ ਜਿੱਤੇ ਸਨ ਅਤੇ ਭਾਰਤ ਫਿਲਹਾਲ ਉਸੇ ਪੱਧਰ 'ਤੇ ਹੈ।