ਬੋਲੇ,ਕੈਪਟਨ ਅਮਰਿੰਦਰ ਪਹਿਲਾਂ ਵੀ ਦੋਸਤ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹਿਣਗੇ
ਚੰਡੀਗੜ੍ਹ/17 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਪਾਰਟੀ ਨਾਲ ਤਲਖ਼ੀ ਜਾਰੀ ਹੈ। ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਕਾਂਗਰਸ 'ਚ ਕਿਰਾਏਦਾਰ ਨਹੀਂ ਸਗੋਂ ਹਿੱਸੇਦਾਰ ਹਨ। ਮੈਂ ਇਹ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ। ਅਸੀਂ ਆਪਣੀ ਜ਼ਿੰਦਗੀ ਦੇ 40 ਸਾਲ ਇਸ ਪਾਰਟੀ ਨੂੰ ਦਿੱਤੇ ਹਨ। ਸਾਡੇ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖੂਨ ਵਹਾਇਆ ਹੈ। ਮੈਂ ਇੱਕ ਵਿਚਾਰਧਾਰਕ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹਾਂ। ਜੇ ਕੋਈ ਧੱਕੇ ਮਾਰਕੇ ਬਾਹਰ ਕੱਢਣਾ ਚਾਹੇ ਤਾਂ ਹੋਰ ਗੱਲ ਹੈ।
ਕਾਂਗਰਸ ਨੇ ਵੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਲੈ ਕੇ ਸਖ਼ਤ ਰੁਖ਼ ਦਿਖਾਇਆ।ਤਿਵਾੜੀ ਸਟਾਰ ਪ੍ਰਚਾਰਕਾਂ ਦੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ 'ਤੇ ਵੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਨਾਂ ਸੂਚੀ 'ਚ ਹੁੰਦਾ ਤਾਂ ਉਹ ਹੈਰਾਨ ਰਹਿ ਜਾਂਦੇ। ਤਿਵਾੜੀ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਇਸ ਸੂਚੀ ਵਿੱਚ ਅਜਿਹੇ ਆਗੂ ਹਨ, ਜਿਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਦੀ ਪਤਨੀ ਵੀ ਵੋਟ ਨਹੀਂ ਪਾਉਦੀ।
ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਕੰਮ ਸਿਰਫ਼ 111 ਦਿਨਾਂ ਵਿੱਚ ਨਹੀਂ ਸਗੋਂ ਪੂਰੇ 5 ਸਾਲਾਂ ਵਿੱਚ ਹੋਇਆ ਹੈ। ਇਸ ਸਮੇਂ ਕਾਂਗਰਸ ਸੀਐਮ ਚਰਨਜੀਤ ਚੰਨੀ ਦੇ 111 ਦਿਨਾਂ ਦੇ ਕੰਮਕਾਜ 'ਤੇ ਵੋਟਾਂ ਮੰਗ ਰਹੀ ਹੈ। ਤਿਵਾੜੀ ਨੇ ਕਿਹਾ ਕਿ ਅਮਰਿੰਦਰ ਪਹਿਲਾਂ ਵੀ ਉਨ੍ਹਾਂ ਦਾ ਦੋਸਤ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹਿਣਗੇ। ਅਮਰਿੰਦਰ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਹਨ।