ਚੰਡੀਗੜ੍ਹ/ 17 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਬੋਹਰ 'ਚ ਹੋਣਗੇ। ਉਥੇ ਉਨ੍ਹਾਂ ਦੀ ਚੋਣ ਰੈਲੀ ਹੋਵੇਗੀ। ਪ੍ਰਧਾਨ ਮੰਤਰੀ ਪਿਛਲੇ 4 ਦਿਨਾਂ ਵਿੱਚ ਤੀਜੀ ਰੈਲੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਜਲੰਧਰ ਅਤੇ ਪਠਾਨਕੋਟ ਵਿੱਚ ਰੈਲੀਆਂ ਕਰ ਚੁੱਕੇ ਹਨ। ਦੋਆਬਾ ਅਤੇ ਮਾਝਾ ਖੇਤਰ ਨੂੰ ਕਵਰ ਕਰਨ ਤੋਂ ਬਾਅਦ ਇਹ ਰੈਲੀ ਮਾਲਵੇ ਵਿੱਚ ਕੀਤੀ ਜਾਵੇਗੀ। ਭਲਕੇ 18 ਫਰਵਰੀ ਨੂੰ ਪੰਜਾਬ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਪ੍ਰਚਾਰ ਰੁਕ ਜਾਵੇਗਾ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਤੋਂ ਮੌਕਾ ਮੰਗ ਰਹੇ ਹਨ। ਪਠਾਨਕੋਟ ਰੈਲੀ ਵਿੱਚ ਪੀਐਮ ਨੇ ਕਿਹਾ ਕਿ ਉਹ ਕਈ ਵਾਰ ਪੰਜਾਬ ਆਏ ਹਨ। ਇੱਥੇ ਕਦੇ ਵੀ ਉਨ੍ਹਾਂ ਦੀ ਸਰਕਾਰ ਨਹੀਂ ਬਣੀ। ਇਸ ਵਾਰ ਪੰਜਾਬੀਆਂ ਕੋਲ ਮੌਕਾ ਹੈ। ਪਹਿਲਾਂ ਉਹ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਦੇ ਸਨ। ਉਹ ਹਮੇਸ਼ਾ ਹਾਸ਼ੀਏ 'ਤੇ ਰਹੇ, ਪਰ ਪੰਜਾਬ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਉਹ ਹਮੇਸ਼ਾ ਚੁੱਪ ਰਹੇ। ਉਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਪਾਸੇ ਰੱਖ ਦਿੱਤਾ।ਉਨ੍ਹਾਂ ਕਿਹਾ ਕੁ ਇਸ ਵਾਰ ਲੋਕਾਂ ਨੂੰ ਐਨਡੀਏ ਗਠਜੋੜ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।