ਮੋਗਾ, 16 ਫਰਵਰੀ, (ਮੋਹਿਤ ਕੋਛੜ) :
ਮੋਗਾ ਵਿਖੇ ਇਕ ਸਾਹਿਤਕ ਸਮਾਗਮ ਦੌਰਾਨ ਮੈਡਮ ਕਾਂਤਾ ਰਾਏ ਦੀ ਹਿੰਦੀ ਵਿੱਚ ਲਿਖੀ ਪੁਸਤਕ ‘ਕਾਗ਼ਜ਼ ਦਾ ਪਿੰਡ’ ਦਾ ਵਿਵੇਕ ਕੋਟ ਈਸੇ ਖਾਂ ਵੱਲੋਂ ਪੰਜਾਬੀ ਵਿੱਚ ਅਨੁਵਾਦਤ ਪੁਸਤਕ ਦੀਆਂ ਕਾਪੀਆਂ ਸਾਹਿਤਕਾਰਾਂ ਨੂੰ ਭੇਟ ਕੀਤੀਆਂ ਗਈਆਂ । ਇਸ ਮੌਕੇ ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਕਿਹਾ ਕਿ ਵਿਵੇਕ ਕੋਟ ਈਸੇ ਖਾਂ ਨੇ ਹਿੰਦੀ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਨਾਲ ਕਾਂਤਾ ਰਾਏ ਦੀਆਂ ਸਾਹਿਤਕ ਕਿਰਤਾਂ ਦੀ ਸਾਂਝ ਪੁਆਈ ਹੈ । ਇਹ ਇਕ ਸਿਰੜ ਤੇ ਮਿਹਨਤ ਵਾਲਾ ਕਾਰਜ ਹੁੰਦਾ ਹੈ । ਸੰਘਰਸ਼ਸ਼ੀਲ ਲੋਖਿਕਾ ਬੇਅੰਤ ਕੌਰ ਗਿੱਲ ਨੇ ਕਿਹਾ ਕਿ ਸਿਰੀਮਤੀ ਕਾਂਤਾ ਰਾਏ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਸਮੱਸਿਆਵਾਂ ਦੇ ਯਥਾਰਥ ਨੂੰ ਸਮੇਟਦੀ ਹੋਈ ਆਮ ਪਾਠਕ ਨੂੰ ਚੇਤੰਨ ਕਰਨ ਦਾ ਤਹੱਈਆ ਕਰਦੀ ਹੈ । ਸਮਾਗਮ ਦੌਰਾਨ ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ ਸਰਬਜੀਤ ਕੌਰ ਮਾਹਲਾ ਅਤੇ ਦਿਲਬਾਗ ਬੁੱਕਣਵਾਲਾ ਨੇ ਵੀ ਆਪਣੇ ਵਿਚਾਰ ਰੱਖੇ । ਇਸ ਸਮੇਂ ਆਤਮਾ ਸਿੰਘ ਚੜਿੱਕ ਕਰਮ ਸਿੰਘ ਕਰਮ ਮਾਸਟਰ ਪ੍ਰੇਮ ਕੁਮਾਰ ਅਰੁਨ ਸ਼ਰਮਾ ਕਮਲਜੀਤ ਕੌਰ ਧਾਲੀਵਾਲ ਆਦਿ ਨੇ ਮੈਡਮ ਕਾਂਤਾ ਰਾਏ ਅਤੇ ਵਿਵੇਕ ਨੂੰ ਮੁਬਾਰਕਾਂ ਭੇਟ ਕੀਤੀਆਂ ।