ਮੋਹਾਲੀ, 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਡਾ. ਆਦਰਸ਼ਪਾਲ ਕੌਰ, ਸਿਵਲ ਸਰਜਨ ਮੋਹਾਲੀ ਨੇ ਅੱਜ ਮੈਕਸ ਹਸਪਤਾਲ, ਮੋਹਾਲੀ 'ਚ ਐਡਵਾਂਸਡ 128 ਸਲਾਇਸ ਸੀਟੀ ਸਕੈਨ ਦਾ ਉਦਘਾਟਨ ਕੀਤਾ |
ਨਵਾਂ ਸੀਟੀ ਸਕੈਨਰ ਪੂਰੇ ਸਰੀਰ, ਚੈਸਟ, ਐਮਐਸਕੇ, ਨਿਊਰੋ, ਵੈਸਕੂਲਰ, ਕਾਰਡਿਯਕ, ਚੈਸਟ, ਟਾਵੀ ਪਲਾਨਿੰਗ, ਪਰਫਿਊਜਨ ਅਤੇ ਐਮਰਜੰਸੀ ਨੂੰ ਕਵਰ ਕਰਦਾ ਹੈ |
ਨਵੇਂ ਸਕੈਨਰ 'ਚ ਵਨ ਕਲਿੱਕ ਆਟੋ ਪੁਜਿਸ਼ਨਿੰਗ ਦੇ ਨਾਲ ਏਆਈ ਲੈਸ 3ਡੀ ਕੈਮਰਾ, ਬਿਹਤਰ ਇਮੇਜ ਕੁਆਲਿਟੀ ਦੇ ਲਈ 500 ਸਲਾਇਸ ਸੀਟੀ, ਬਿਹਤਰੀਨ 5 ਬੀਟ ਮੋਸ਼ਨ-ਫ੍ਰੀ ਕਾਰਡਿਯਕ ਅਤੇ ਕਾਰਡਿਓਵੈਸਕੂਲਰ ਇਮੇਜਿੰਗ ਦੀ ਸੁਵਿਧਾ ਹੈ |
ਫੁੱਲ 40 ਮਿਮੀ ਡਿਟੈਕਟਰ ਕਵਰੇਜ ਦੇ ਨਾਲ ਨਿਯਮਿਤ ਇਮੇਜਿੰਗ ਦੇ ਲਈ ਸਕੈਨਰ 'ਚ ਫੁੱਲ ਕਵਰੇਜ 'ਤੇ ਹਾਈਸਪੀਡ ਹੈ | ਇਸ 'ਚ ਫੁੱਲ ਕਵਰੇਜ ਹਾਈ ਰੇਜੋਲਿਊਸ਼ਨ ਇਮੇਜਿੰਗ ਅਤੇ ਕੁਲੈਰਿਟੀ ਡਿਟੈਕਟਰ ਵੀ ਹੈ | ਇਹ 2 ਸੈਕਿੰਡ 'ਚ ਨਿਊਰੋ ਸਕੈਨ, 3 ਸੈਕਿੰਡ 'ਚ ਚੈਸਟ ਸਕੈਨ, 5 ਸੈਕਿੰਡ 'ਚ ਚੈਸਟ ਅਬਡੋਮੇਨ (ਪੇਟ) ਪੇਲਵਿਸ ਅਤੇ 10 ਸੈਕਿੰਡ 'ਚ ਪੂਰੇ ਸਰੀਰ ਦਾ ਸਕੈਨ ਲੈਂਦਾ ਹੈ |