ਭੁਵਨੇਸ਼ਵਰ, 13 ਫਰਵਰੀ :
ਉਡੀਸ਼ਾ ਦੇ ਆਦਿਵਾਸੀ ਬਹੁਲ ਸੁੰਦਰਗੜ੍ਹ ਜ਼ਿਲ੍ਹੇ ਕੁਟਰਾ ਪਿੰਡ ਗ੍ਰਾਮ ਪੰਚਾਇਤ (ਜੀਪੀ) ਦੇ ਤਹਿਤ ਮਲੂਪਾੜਾ ਪਿੰਡ ਦੇ ਵੋਟਰਾਂ ਨੇ ਇਕ ਅਨੌਖੀ ਉਦਾਹਰਨ ਪੇਸ਼ ਕੀਤੀ ਹੈ। ਉਨ੍ਹਾਂ ਪੰਚਾਇਤੀ ਚੋਣਾਂ ਲਈ ਅੱਠ ਸਰਪੰਚ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਹੈ। ਪਿੰਡ ਵਾਸੀਆਂ ਮੁਤਾਬਕ, ਉਨ੍ਹਾਂ ਸਰਪੰਚ ਉਮੀਦਵਾਰਾਂ ਨੂੰ ਇਕ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਕਿਹਾ। ਉਮੀਦਵਾਰਾਂ ਨੇ ਪਿੰਡ ਵਾਸੀਆਂ ਨੂੰ ਇਸ ਤਰ੍ਹਾਂ ਦੇ ਕਦਮ ਦਾ ਵਿਰੋਧ ਨਹੀਂ ਕੀਤਾ ਅਤੇ 9 ਵਿਚੋਂ 8 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ।
ਪਿੰਡ ਵਾਸੀਆਂ ਨੇ ਉਮੀਦਵਾਰਾਂ ਨੂੰ ਆਪਣੀ ਜਾਣ-ਪਹਿਚਾਣ ਦੇਣ ਲਈ ਕਿਹਾ ਅਤੇ ਕੁਝ ਸਰਲ ਪ੍ਰਸ਼ਨ ਪੁੱਛੇ ਹਨ, ਜਿਵੇਂ : ਸਰਪੰਚ ਉਮੀਦਵਾਰ ਦੇ ਰੂਪ ਵਿੱਚ ਉਨ੍ਹਾਂ ਦੇ ਪੰਜ ਟੀਚੇ ਅਤੇ ਸਰਪੰਚ ਵਜੋਂ ਚੁੱਦੇ ਜਾਣ ਉਤੇ ਉਨ੍ਹਾਂ ਦੇ ਪੰਜ ਟੀਚੇ।
ਉਮੀਦਵਾਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਹੁਣ ਤੱਕ ਕੀਤੀਆਂ ਗਈਆਂ ਪੰਜ ਕਲਿਆਣਕਾਰੀ ਗਤੀਵਿਧੀਆਂ ਬਾਰੇ ਲਿੱਖਣ, ਕੀ ਉਹ ਸਰਪੰਚ ਅਹੁੱਦੇ ਲਈ ਵੋਟ ਮੰਗਣ ਲਈ ਸਮਾਨ ਉਤਸਵ ਦੇ ਨਾਲ ਲੋਕਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਘਰ ਘਰ ਜਾਣ ਨੂੰ ਤਿਆਰ ਹਨ ਅਤੇ ਇਸ ਬਾਰੇ ਵੇਰਵਾ ਪੰਚਾਇਤ ਨੂੰ ਦੇਵੇ।
ਮਲੂਪਾੜਾ ਪਿੰਡ ਦੇ ਮੂਲ ਨਿਵਾਸੀ ਕੀਰਤ ਏਕਾ ਨੇ ਕਿਹਾ ਕਿ ਇਕ ਦਿਨ, ਅਸੀਂ ਸਾਰੇ ਪਿੰਡ ਵਾਸੀਆਂ ਨਾਲ ਬੈਠ ਕੇ ਇਸ ਤਰ੍ਹਾਂ ਦੀ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ। ਉਸ ਦੇ ਅਨੁਸਾਰ, ਅਸੀਂ ਪ੍ਰਸ਼ਨ ਤਿਆਰ ਕੀਤੇ ਹਨ। ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੇ ਪਿੰਡ ਵਾਸੀਆਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। (ਆਈਏਐਨਐਸ)