ਕਿਹਾ, ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਕੇਜਰੀਵਾਲ
ਚੰਡੀਗੜ੍ਹ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਐਨ ਆਰ ਆਈ ਸੰਗਠਨ ਵੱਲੋਂ ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਾਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਉਤੇ ਵਿਸ਼ਵ ਭਰ ਤੋਂ ਵੱਡੀ ਰਕਮ ਫੰਡ ਇਕੱਠੇ ਕਰਨ ਦੇ ਵੱਡੇ ਦੋਸ਼ ਲਗਾਏ ਗਏ। ਉਨ੍ਹਾਂ ਕਰੋੜਾਂ ਰੁਪਏ ਦੀ ਟ੍ਰਾਂਜੇਸ਼ਨ ਦੇ ਰਿਕਾਰਡ ਵੀ ਦਿਖਾਏ। ਐਨ ਆਰ ਆਈ ਆਰਗੇਨਾਈਜੇਸ਼ਨ ਪੰਜਾਬ ਯੂਥ ਮੰਚ ਵਾਸ਼ਿੰਗਟਨ ਯੂਥ ਮੰਚ, ਚਾਚਾ ਅਜੀਤ ਸਿੰਘ ਯੂਥ ਕਲੱਬ ਵਾਸ਼ਿੰਗਟਨ, ਪਾਰਕ ਮਾਤਾ ਸੁਸਾਇਟੀ ਟੋਰੰਟੋਂ, ਵੀ ਸੋਪਰਟ ਫਾਰਮਸ਼ ਦੇ ਕਰਨਬੀਰ ਸੇਖੋਂ ਨੇ ਦੱਸਿਆ ਕਿ ਮਈ ਨੇਤਾ ਐਪ ਉਤੇ ਅਪਲੋਡ ਹੋਣ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ, ਨਾ ਹੀ ਕੋਈ ਏਜੰਸੀ ਕੇਜਰੀਵਾਲ ਉਤੇ ਐਕਸ਼ਨ ਲੈ ਰਹੀ ਹੈ।
ਇਸ ਵੱਡੀ ਰਕਮ ਦਾ ਲਾਭ ਉਠਾ ਕੇ ਅਰਵਿੰਦ ਕੇਜਰੀਵਾਲ ਕਰੋੜਾਂ ਰੁਪਏ ਦੇ ਇਸ ਤਿਆਰ ਸੁਪਨਿਆਂ ਵਿਚ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਬਿਲਕੁਲ ਫੇਲ੍ਹ ਹੋ ਚੁੱਕਿਆ ਹੈ। ਮੁਹੱਲਾ ਕਲੀਨਿਕ ਬੰਦ ਪਏ ਹਨ, ਸਕੂਲਾਂ ਦੀ ਹਾਲਤ ਖਸਤਾ ਹੋਈ ਪਈ ਹੈ, ਪਾਣੀ ਦੇ ਬਿੱਲ ਮੁਆਫ ਨਹੀਂ, ਪ੍ਰੰਤੂ ਕੇਜਰੀਵਾਲ ਸਫਲ ਦਿੱਲੀ ਮਾਡਲ ਦੇ ਨਾਮ ਉਤੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਬੇਵਕੂਫ ਬਣਾ ਰਹੇ ਹਨ। ਐਨਆਰਆਈ ਸੰਸਥਾ ਨੇ ਕਿਹਾ ਕਿ ਸਾਡਾ ਕੇਜਰੀਵਾਲ ਨੂੰ ਚੈਲੇਂਜ ਹੈ ਕਿ ਜਾਂ ਤਾਂ ਉਹ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦੇਣ ਨਹੀਂ ਆਉਣ ਵਾਲੇ ਦਿਨਾਂ ਵਿੱਚ ਇਕ ਹੋਰ ਵੱਡਾ ਭਾਂਡਾ ਭੰਨਿਆ ਜਾਵੇਗਾ।
ਐਨ ਆਰ ਆਈ ਆਰਗੇਨਾਈਜੇਸ਼ਨ ਪੰਜਾਬ ਯੂਥ ਮੰਚ ਵਾਸ਼ਿੰਗਟਨ ਯੂਥ ਮੰਚ, ਚਾਚਾ ਅਜੀਤ ਸਿੰਘ ਯੂਥ ਕਲੱਬ ਵਾਸ਼ਿੰਗਟਨ, ਪਾਰਕ ਮਾਤਾ ਸੁਸਾਇਟੀ ਟੋਰੰਟੋਂ, ਵੀ ਸੋਪਰਟ ਫਾਰਮਸ਼ ਦੇ ਕਰਨਬੀਰ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਹੁੰਦੇ ਦੇਖਣਾ ਸਾਡਾ ਰੋਮ ਰੋਮ ਕੰਬ ਉਠਿਆ ਹੈ ਇਸ ਲਈ ਅਸੀਂ ਲਗਾਤਾਰ ਪਿਛਲੇ 2 ਮਹੀਨੇ ਤੋਂ ਕੰਮ ਕਰਕੇ ਇਹ ਸਾਰੇ ਸਬੂਤ ਇਕੱਠੇ ਕੀਤੇ ਹਨ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਤਾਂ ਲੋਕਾਂ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਸਹੀ ਥਾਂ ਵੋਟ ਪਾਉਣ।