ਐਂਟੀਗੁਆ / 6 ਫਰਵਰੀ / ਦੇਸ਼ ਕਲਿੱਕ ਬਿਊਰੋ :
ਅੰਡਰ-19 ਵਿਸ਼ਵ ਕੱਪ ਦੇ ਫਾਇਨਲ ਮੈਚ ਵਿਚ ’ਚ ਭਾਰਤ ਰੋਮਾਂਚਕ ਜਿੱਤ ਹਾਂਸਲ ਕਰ ਲਈ ਹੈ। ਭਾਰਤੀ ਯੰਗਿਸਤਾਨ ਨੇ ਇੰਗਲੈਂਡ ਟੀਮ ਨੂੰ 4 ਵਿਕਟਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਦਾ ਟਾਇਟਲ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਅਤੇ ਇੰਗਲੈਂਡ ਨੂੰ ਬੱਲੇਬਾਜ਼ੀ ਕਰਾਉਂਦੇ ਹੋਏ ਵਿਰੋਧੀ ਟੀਮ ਨੂੰ 44.5 ਓਵਰਾਂ ਵਿੱਚ189 ਦੋੜਾਂ ਤੇ ਰੋਕ ਆਲ-ਆਊਟ ਕਰ ਦਿੱਤਾ। ਪਹਿਲੀ ਪਾਰੀ ਖੇਡ ਕੇ ਇੰਗਲੈਂਡ ਨੇ ਭਾਰਤ ਨੂੰ 190 ਦੇੜਾਂ ਦਾ ਟਾਰਗੇਟ ਦਿੱਤਾ। ਇਸ ਦੇ ਜਵਾਬ ਵਿਚ ਭਾਰਤੀ ਟੀਮ ਨੇ 47.4 ਓਵਰਾਂ ਵਿਚ ਆਪਣੀਆਂ 6 ਵਿਕਟਾਂ ਗੁਆ ਕੇ 195 ਦੋੜਾਂ ਬਣਾਈਆਂ ਅਤੇ 4 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਜਿੱਥੇ ਭਾਰਤੀ ਬੱਲੇਬਾਜ਼ਾਂ ਸ਼ੇਖ ਰਸੀਦ ਦੀ 50 ਦੋੜਾਂ ਦੀ ਪਾਰੀ ਅਤੇ ਨਿਸ਼ਾਂਤ ਸਿੱਧੂ ਦੇ ਨਾਬਾਦ ਅਰਧ-ਸੈਂਕੜੇ (50) ਨੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ, ਉੱਥੇ ਹੀ ਭਾਰਤੀ ਗੇਂਦਬਾਜ਼ਾਂ ਰਾਜ ਅੰਗਦ ਬਾਵਾ ਨੇ 5 ਅਤੇ ਰਵੀ ਕੁਮਾਰ ਨੇ 4 ਵਿਕਟਾਂ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਖੜਾ ਕਰਨ ਤੋਂ ਰੋਕਿਆ। ਇਹ ਵੀ ਦੱਸਣਯੋਗ ਹੈ ਕਿ ਇਸ ਜਿੱਤ ਨਾਲ ਭਾਰਤ 5ਵੀਂ ਵਾਰ ਵਿਸ਼ਵ ਵਿਜੇਤਾ ਬਣ ਗਿਆ ਹੈ ਜੋ ਇੱਕ ਯਾਦਗਾਰ ਰਿਕਾਰਡ ਹੈ।