ਐਂਟੀਗੁਆ / 5 ਫਰਵਰੀ / ਦੇਸ਼ ਕਲਿੱਕ ਬਿਊਰੋ :
ਭਾਰਤ-ਇੰਗਲੈਂਡ ਅੰਡਰ-19 ਵਿਸ਼ਵ ਕੱਪ ਫਾਈਨਲ ਮੈਚ 5 ਫਰਵਰੀ ਸ਼ਨੀਵਾਰ ਨੂੰ ਸ਼ਾਮ 6.30 ਵਜੇ ਤੋਂ ਐਂਟੀਗੁਆ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਹੁਣ ਤੱਕ ਲਗਾਤਾਰ ਪੰਜ ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਫਾਈਨਲ 'ਚ ਸਭ ਦੀਆਂ ਨਜ਼ਰਾਂ ਕਪਤਾਨ ਯਸ਼ ਢੁੱਲ 'ਤੇ ਹੋਣਗੀਆਂ, ਜਿਸ ਨੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਬੱਲੇਬਾਜ਼ ਸ਼ੇਖ ਰਾਸ਼ਿਦ, ਸਪਿਨ ਗੇਂਦਬਾਜ਼ ਨਿਸ਼ਾਂਤ ਸਿੰਧੂ ਅਤੇ ਵਿੱਕੀ ਓਸਤਵਾਲ ਵੀ ਸ਼ਾਨਦਾਰ ਫਾਰਮ 'ਚ ਹਨ।
ਦੋਹਾਂ ਟੀਮਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਭਾਰਤੀ ਟੀਮ: ਯਸ਼ ਢੁੱਲ (ਕਪਤਾਨ), ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਖ ਰਾਸ਼ਿਦ, ਨਿਸ਼ਾਂਤ ਸਿੰਧੂ, ਸਿਧਾਰਥ ਯਾਦਵ, ਅਨੀਸ਼ਵਰ ਗੌਤਮ, ਮਾਨਵ ਪਾਰਖ, ਕੌਸ਼ਲ ਤਾਂਬੇ, ਰਾਜਵਰਧਨ ਹੰਗਰਗੇਕਰ, ਵਿੱਕੀ ਓਸਤਵਾਲ, ਗਰਵ ਸਾਂਗਵਾਨ, ਦਿਨੇਸ਼ ਬਾਨਾ, ਆਰਾਧਿਆ ਯਾਦਵ, ਰਾਜ ਬਾਵਾ, ਵਾਸੂ ਵਤਸ, ਰਵੀ ਕੁਮਾਰ।
ਇੰਗਲੈਂਡ ਦੀ ਟੀਮ: ਟੌਮ ਪਰਸਟ (ਕਪਤਾਨ), ਜਾਰਜ ਬੈੱਲ, ਜੋਸ਼ੂਆ ਬੋਇਡਨ, ਅਲੈਕਸ ਹੌਰਟਨ, ਰੇਹਾਨ ਅਹਿਮਦ, ਜੇਮਸ ਸੇਲਜ਼, ਜੌਰਜ ਥੌਮਸ, ਥੌਮਸ ਐਸਪਿਨਵਾਲ, ਨਾਥਨ ਬਾਰਨਵੈਲ, ਜੈਕਬ ਬੈਥਲ, ਜੇਮਸ ਕੋਲੇਸ, ਵਿਲੀਅਮ ਲਕਸਟਨ, ਜੇਮਜ਼ ਰਿਊ, ਫਤਿਹ ਸਿੰਘ, ਬੈਂਜਾਮਿਨ ਕਲਿਫ।