ਨਵੀਂ ਦਿੱਲੀ/ 3 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਕ੍ਰਿਕਟ ਟੀਮ ਦੇ 8 ਖਿਡਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਨ੍ਹਾਂ 'ਚੋਂ 4 ਖਿਡਾਰੀਆਂ ਦੇ ਨਾਂ ਹੁਣੇ ਸਾਹਮਣੇ ਆਏ ਹਨ। ਇਹ ਹਨ ਸ਼ਿਖਰ ਧਵਨ, ਰਿਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ ਅਤੇ ਨਵਦੀਪ ਸੈਣੀ। ਫਿਲਹਾਲ ਬੋਰਡ ਨੇ ਮਯੰਕ ਅਗਰਵਾਲ ਦਾ ਨਾਂ ਭਾਰਤੀ ਟੀਮ 'ਚ ਸ਼ਾਮਲ ਕੀਤਾ ਹੈ। ਉਸ ਤੋਂ ਇਲਾਵਾ ਕੁਝ ਹੋਰ ਨਾਵਾਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ।ਫਿਲਹਾਲ ਪੂਰੀ ਟੀਮ ਆਈਸੋਲੇਸ਼ਨ 'ਚ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਫਿਲਹਾਲ ਟੀਮ ਇੰਡੀਆ ਅਹਿਮਦਾਬਾਦ 'ਚ ਹੈ ਜਿੱਥੇ ਉਸ ਨੇ 6 ਫਰਵਰੀ ਨੂੰ ਸਟੇਡੀਅਮ 'ਚ ਪਹਿਲਾ ਵਨਡੇ ਖੇਡਣਾ ਹੈ।ਬੀਸੀਸੀਆਈ ਦੇ ਅਰੁਣ ਧੂਮਲ ਨੇ ਭਾਰਤੀ ਟੀਮ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਧੂਮਲ ਨੇ ਦੱਸਿਆ ਕਿ ਕੁਝ ਖਿਡਾਰੀ ਅਤੇ ਸਪੋਰਟ ਸਟਾਫ਼ ਦੇ ਮੈਂਬਰ ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਬੀਸੀਸੀਆਈ ਮਾਮਲੇ ਦੀ ਨਿਗਰਾਨੀ ਕਰ ਰਿਹਾ ਹੈ।