ਚੋਣ ਰੈਲੀਆਂ ‘ਤੇ ਰੋਕ ਹਟਣ ਨਾਲ ਹਾਲਾਤ ਵਿਗੜਣ ਦਾ ਖ਼ਦਸ਼ਾ
ਚੰਡੀਗੜ੍ਹ/1 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ ਵਿੱਚ ਨਵੇਂ ਸਾਲ ਦੇ ਪਹਿਲੇ ਜਨਵਰੀ ਮਹੀਨੇ ਹੀ ਕਰੋਨਾ ਨੇ ਕਹਿਰ ਮਚਾ ਦਿੱਤਾ। ਜਨਵਰੀ ਮਹੀਨੇ ਦੇ 31 ਦਿਨਾਂ ਵਿੱਚ ਪੰਜਾਬ ਵਿੱਚ 1.38 ਲੱਖ ਨਵੇਂ ਮਰੀਜ਼ ਮਿਲੇ ਹਨ। ਇਸ ਦੌਰਾਨ 608 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ 1.15 ਲੱਖ ਮਰੀਜ਼ ਠੀਕ ਵੀ ਹੋਏ ਹਨ। ਮੌਜੂਦਾ ਸਮੇਂ ਵਿਚ ਵੀ ਕਰੋਨਾ ਕਾਰਨ ਹਾਲਾਤ ਵਿਗੜੇ ਹੋਏ ਹਨ। 31 ਜਨਵਰੀ ਯਾਨੀ ਸੋਮਵਾਰ ਨੂੰ ਫਿਰ ਤੋਂ 30 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ, ਲਾਗ ਦੀ ਦਰ ਵੀ ਕੱਲ੍ਹ 7.5% ਦੇ ਮੁਕਾਬਲੇ 8% ਤੋਂ ਉੱਪਰ ਹੋ ਗਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।ਸਪੱਸ਼ਟ ਹੈ ਕਿ 8 ਜਨਵਰੀ ਨੂੰ ਚੋਣ ਕਮਿਸ਼ਨ ਰੋਕ ਲਾਉਂਦਾ ਓਦੋਂ ਤੱਕ ਨੇਤਾਵਾਂ ਅਤੇ ਸਰਕਾਰ ਨੇ ਰੈਲੀਆਂ ਕਰਕੇ ਅਤੇ ਕਰੋਨਾ ਟੈਸਟ ਘਟਾ ਕੇ ਕੋਰੋਨਾ ਨੂੰ ਘਾਤਕ ਬਣਾ ਦਿੱਤਾ ਸੀ।ਪੰਜਾਬ 'ਚ ਕੋਰੋਨਾ ਦੇ ਵਧਣ ਲਈ ਸਰਕਾਰ ਦੀ ਲਾਪਰਵਾਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੇ ਬਾਵਜੂਦ ਪੰਜਾਬ 'ਚ ਜ਼ਬਰਦਸਤ ਰੈਲੀਆਂ ਹੋਈਆਂ। ਨਾ ਸਿਰਫ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਬਲਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸੀਐਮ ਚਰਨਜੀਤ ਚੰਨੀ ਨੇ ਵੀ ਕਾਫੀ ਭੀੜ ਇਕੱਠੀ ਕੀਤੀ। ਇਸ ਤੋਂ ਬਾਅਦ ਘੱਟ ਮਰੀਜ਼ ਦਿਖਾਉਣ ਲਈ ਟੈਸਟਿੰਗ ਘਟਾ ਦਿੱਤੀ ਗਈ।