*ਕੋਵਿਡ ਦੇ ਖਾਤਮੇ ਲਈ ਮੁਕੰਮਲ ਟੀਕਾਕਰਨ ਅਤਿ ਜਰੂਰੀ-ਡਿਪਟੀ ਕਮਿਸ਼ਨਰ
ਮਾਨਸਾ, 30 ਜਨਵਰੀ :ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸਨਰ ਸ਼੍ਰੀ ਮਹਿੰਦਰ ਪਾਲ ਨੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਰੇਕ ਪਿੰਡ ਦੇ ਘਰ ਤੱਕ ਪਹੁੰਚ ਕੇ ਹਰੇਕ ਯੋਗ ਵਿਅਕਤੀ ਦਾ 100 ਫੀਸਦੀ ਵੈਕਸ਼ੀਨੇਸ਼ਨ ਕਰਨ ਦੀ ਹਦਾਇਤ ਕੀਤੀ। ਉਨਾਂ ਲੋਕਾਂ ਨੂੰ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਅਤੇ ਦੂਜਿਆਂ ਦੀ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ।
ਉਨਾਂ ਦੱਸਿਆ ਕਿ ਟੀਕਾਕਰਨ ਕਰਵਾਉਣ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨਾ ਹਰੇਕ ਵਿਅਕਤੀ ਦੀ ਨੈਤਿਕ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਜਿੰਨਾਂ ਨੇ ਪਹਿਲੀ ਖੁਰਾਕ ਲਗਵਾ ਲਈ ਹੈ ਤਾਂ ਉਹ ਜ਼ਿਲਾ ਪ੍ਸਾਸ਼ਨ ਵੱਲੋਂ ਲਗਾਏ ਜਾ ਰਹੇ ਟੀਕਾਕਰਣ ਕੈਪਾਂ ਵਿੱਚ ਪਹੁੰਚ ਕੇ ਵੈਕਸੀਨ ਲਗਵਾੳਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਕੋਵਿਡ ਦੇ ਖਾਤਮੇ ਲਈ ਮੁਕੰਮਲ ਟੀਕਾਕਰਨ ਅਤਿ ਜਰੁਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਜਿਵੇਂ ਮਾਸਕ ਲਗਾ ਕੇ ਰੱਖਣਾ, ਸਮਾਜਿਕ ਦੂਰੀ ਬਣਾਏ ਰੱਖਣਾ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਪਾਣੀ ਜਾਂ ਸੈਨੈਟਾਈਜ਼ਰ ਨਾਲ ਸਾਫ਼ ਰੱਖਣਾ, ਦੀ ਪਾਲਣਾ ਜ਼ਰੂਰ ਯਕੀਨੀ ਬਣਾਉਣ।