ਚੰਡੀਗੜ੍ਹ, 28 ਜਨਵਰੀ, ਦੇਸ਼ ਕਲਿੱਕ ਬਿਓਰੋ :
ਲੇਖਕ ਅਤੇ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਨਵ-ਪ੍ਰਕਾਸ਼ਿਤ ਪੁਸਤਕ "ਰੱਬ ਦਾ ਬੰਦਾ" 29 ਜਨਵਰੀ ਨੂੰ ਰਿਲੀਜ਼ ਹੋਵੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਪੁਸਤਕ ਨੂੰ ਰਿਲੀਜ਼ ਕਰਨਗੇ। ਸਮਾਗਮ ਦੀ ਪ੍ਰਧਾਨਗੀ ਡਾ.ਦੀਪਕ ਮਨਮੋਹਨ ਸਿੰਘ ਕਰਨਗੇ। ਪੁਸਤਕ ਉੱਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਮਨਮੋਹਨ ਸਿੰਘ ਦਾਊਂ ਅਤੇ ਕਹਾਣੀਕਾਰ ਜਸਵੀਰ ਸਿੰਘ ਕਲਸੀ ਪੇਪਰ ਪੜਨਗੇ।
ਸਮਾਗਮ ਪ੍ਰੈੱਸ ਕਲੱਬ ਚੰਡੀਗੜ੍ਹ ਸੈਕਟਰ 27 ਵਿਖੇ ਬਾਅਦ ਦੁਪਹਿਰ ਤਿੰਨ ਵਜੇ ਹੋਵੇਗਾ। ਬਨਵੈਤ ਦੀਆਂ ਇਸ ਤੋਂ ਪਹਿਲਾਂ ਦਸ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਐੱਮਐੱਲਏ ਨਹੀਂ ਡਾਕੀਆ, ਕਾਲ-ਕੋਠੜੀਆਂ ਦਾ ਸਿਰਨਾਵਾਂ, ਬੇਬੇ ਤੂੰ ਭੁੱਲਦੀ ਨਹੀਂ ਅਤੇ ਇੱਕ ਬੰਦਾ ਹੁੰਦਾ ਸੀ, ਕਾਫ਼ੀ ਚਰਚਾ ਵਿੱਚ ਹਨ। ਸਮਾਗਮ ਵਿੱਚ ਵੱਡੀ ਗਿਣਤੀ ਸਾਹਿਤ ਪ੍ਰੇਮੀ ਅਤੇ ਪੱਤਰਕਾਰ ਸ਼ਿਰਕਤ ਕਰਨਗੇ।
(advt53)