ਚੰਡੀਗੜ੍ਹ, 27 ਜਨਵਰੀ, ਦੇਸ਼ ਕਲਿੱਕ ਬਿਓਰੋ
ਉੱਘੀ ਸਿੱਖਿਆ ਸ਼ਾਸਤਰੀ ਇੰਦਰਜੀਤ ਕੌਰ ਸੰਧੂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਉਹ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ ਵਾਈਸ-ਚਾਂਸਲਰ (1975 ਤੋਂ 1977) ਸੀ। ਜਿਸ ਤੋਂ ਬਾਅਦ ਨਵੀਂ ਦਿੱਲੀ (1980 ਤੋਂ 1985) ਸਟਾਫ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਚੇਅਰਮੈਨ ਬਣੀ। ਉਹ ਉੱਤਰੀ ਭਾਰਤ ਦੀ ਕਿਸੇ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਸੀ, ਜਿਸ ਨੇ ਵੱਖ-ਵੱਖ ਅੰਤਰਰਾਸ਼ਟਰੀ ਅਕਾਦਮਿਕ ਫੋਰਮਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ।