ਮੋਰਿੰਡਾ, 24 ਜਨਵਰੀ ( ਭਟੋਆ )
ਆਜ਼ਾਦ ਪ੍ਰੈਸ ਕਲੱਬ ਰਜਿ. ਮੋਰਿੰਡਾ ਵਲੋਂ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਮੋਰਿੰਡਾ ਦੇ ਸਹਿਯੋਗ ਨਾਲ 25 ਜਨਵਰੀ ਦਿਨ ਮੰਗਲਵਾਰ ਨੂੰ 24ਵਾਂ ਕੋਰੋਨਾ ਵੈਕਸਿਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਸੋਹੀ ਨੇ ਦੱਸਿਆ ਕਿ ਇਹ ਕੈਂਪ ਆਜ਼ਾਦ ਪ੍ਰੈਸ ਕਲੱਬ ਦਫਤਰ ਮੋਰਿੰਡਾ ਵਿਖੇ ਲਗਾਇਆ ਜਾਵੇਗਾ ਅਤੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੋਰੋਨਾ ਵੈਕਸਿਨ ਲਗਾਈ ਜਾਵੇਗੀ।